ਪੰਜਾਬੀਆਂ ਦਾ ਵਧੀਆ ਮਾਣ , ਅਮਰੀਕਾ ‘ਚ ਪਹਿਲੀ ਸਿੱਖ ਮਹਿਲਾ ਚੁਣੀ ਗਈ ਮੇਅਰ

ਪੰਜਾਬੀਆਂ ਦਾ ਵਧੀਆ ਮਾਣ , ਅਮਰੀਕਾ ‘ਚ ਪਹਿਲੀ ਸਿੱਖ ਮਹਿਲਾ ਚੁਣੀ ਗਈ ਮੇਅਰ

ਨਿਊਯਾਰਕ : ਵਿਦੇਸ਼ 'ਚ ਜੇਕਰ ਕੋਈ ਭਾਰਤੀ ਵੱਡਾ ਕੰਮ ਕਰਦਾ ਹੈ ਤਾਂ ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੁੰਦੀ ਹੈ। ਜੀ ਹਾਂ, ਅਮਰੀਕਾ 'ਚ ਪਹਿਲੀ ਸਿੱਖ ਮਹਿਲਾ ਮੇਅਰ ਚੁਣੀ ਗਈ ਹੈ। ਇਸ ਸਿੱਖ ਮਹਿਲਾ ਦਾ ਨਾਂ ਹੈ ਪ੍ਰੀਤ ਦੀਬਾਲ। ਪ੍ਰੀਤ ਨੂੰ ਕੈਲੀਫੋਰਨੀਆ ਦੇ ਸ਼ਹਿਰ ਯੂਬਾ ਸਿਟੀ ਲਈ ਮੇਅਰ ਚੁਣਿਆ ਗਿਆ ਹੈ। ਪ੍ਰੀਤ ਨੂੰ ਕੈਲੀਫੋਰਨੀਆ ਸਿਟੀ ਕੌਂਸਲ ਵਲੋਂ ਚੁਣਿਆ ਗਿਆ ਸੀ ਅਤੇ ਉਹ 5 ਦਸੰਬਰ ਨੂੰ ਮੇਅਰ ਅਹੁਦੇ ਦੀ ਸਹੁੰ ਚੁੱਕੇਗੀ। ਪ੍ਰੀਤ ਦੀਬਾਲ ਨੂੰ 2014 'ਚ ਯੂਬਾ ਸਿਟੀ ਕੌਂਸਲ ਚੁਣਿਆ ਗਿਆ ਸੀ ਅਤੇ ਮੌਜੂਦਾ ਸਮੇਂ ਵਿਚ ਉਹ ਵਾਈਸ ਮੇਅਰ ਹੈ। ਉਹ ਆਪਣੇ ਪਰਿਵਾਰ 'ਚ ਪਹਿਲੀ ਮਹਿਲਾ ਹੈ, ਜਿਸ ਨੇ ਕਾਲਜ ਤੋਂ ਗਰੈਜੂਏਸ਼ਨ ਕੀਤੀ ਹੈ। ਪ੍ਰੀਤ ਦਾ ਕਹਿਣਾ ਹੈ ਕਿ ਮੇਰੇ ਲਈ ਮੇਅਰ ਚੁਣਿਆ ਜਾਣਾ ਬਹੁਤ ਹੀ ਪ੍ਰੇਰਣਾਦਾਇਕ ਅਤੇ ਦਿਲਚਸਪ ਹੈ।

ਦੱਸਣਯੋਗ ਹੈ ਕਿ ਬੀਤੀ 8 ਨਵੰਬਰ ਨੂੰ ਨਿਊਜਰਸੀ 'ਚ ਰਵੀ ਭੱਲਾ ਨਾਂ ਦਾ ਸਿੱਖ ਪਹਿਲੇ ਸਿੱਖ ਮੇਅਰ ਵਜੋਂ ਚੁਣਿਆ ਗਿਆ ਸੀ। ਰਵੀ ਭੱਲਾ ਸਖਤ ਮੁਕਾਬਲੇ ਤੋਂ ਬਾਅਦ ਮੇਅਰ ਬਣੇ ਹਨ। ਸਿੱਖ ਕੋਲੀਸ਼ਨ ਦੇ ਅਨੁਮਾਨ ਮੁਤਾਬਕ ਤਕਰੀਬਨ 500,000 ਸਿੱਖ ਧਰਮ ਦਾ ਪਾਲਣ ਕਰਦੇ ਹਨ, ਜੋ ਅਮਰੀਕਾ ਵਿਚ ਰਹਿੰਦੇ ਹਨ।