ਆਇਰਲੈਂਡ ‘ਚ ਭਾਰਤੀ ਮੂਲ ਦੇ ਲਿਓ ਵਰਾਡਕਰ ਨੇ ਸੰਭਾਲਿਆ ਪ੍ਰਧਾਨ ਮੰਤਰੀ ਦਾ ਅਹੁੱਦਾ

ਆਇਰਲੈਂਡ ‘ਚ ਭਾਰਤੀ ਮੂਲ ਦੇ ਲਿਓ ਵਰਾਡਕਰ ਨੇ ਸੰਭਾਲਿਆ ਪ੍ਰਧਾਨ ਮੰਤਰੀ ਦਾ ਅਹੁੱਦਾ


ਲੰਡਨ — ਆਇਰਲੈਂਡ 'ਚ ਭਾਰਤੀ ਮੂਲ ਦੇ ਲਿਓ ਵਰਾਡਕਰ ਨੇ ਸਭ ਤੋਂ ਘੱਟ ਉਮਰ 'ਚ ਪ੍ਰਧਾਨ ਮੰਤਰੀ ਦਾ ਅਹੁੱਦਾ ਸੰਭਾਲ ਕਰਕੇ ਨਵਾਂ ਇਤਿਹਾਸ ਰੱਚ ਦਿੱਤਾ ਹੈ। ਕੈਥੋਲਿਕ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਵਰਾਡਕਰ ਆਪਣੇ ਸਮਲਿੰਗੀ ਹੋਣ ਦੀ ਗੱਲ ਖੁਲ ਕੇ ਕਰਦੇ ਹਨ। ਵਰਾਡਕਰ ਨੇ ਏਂਡਾ ਕੈਨੀ ਤੋਂ ਬਾਅਦ ਇਹ ਅਹੁੱਦਾ ਸੰਭਾਲਿਆ ਹੈ। ਉਹ ਚੋਣਾਂ 'ਚ 50 ਦੇ ਮੁਕਾਬਲੇ 57 ਵੋਟਾਂ ਦੇ ਫਰਕ ਨਾਲ ਪ੍ਰਧਾਨ ਮੰਤਰੀ ਚੁਣੇ ਗਏ। ਆਇਰਿਸ਼ ਨਰਸ ਮਾਂ ਅਤੇ ਭਾਰਤੀ ਡਾਕਟਰ ਦੇ ਪੁੱਤਰ ਅਤੇ ਪੇਸ਼ੇ ਤੋਂ ਫਿਜ਼ੀਸ਼ੀਅਨ ਵਰਾਡਕਰ ਨੇ ਫਾਈਨ ਗੇਲ ਪਾਰਟੀ ਦੀ ਅਗਵਾਈ ਹਾਸਲ ਕੀਤੀ ਹੈ। ਆਪਣੇ ਚੁਣੇ ਜਾਣ ਤੋਂ ਬਾਅਦ ਵਰਾਡਕਰ ਨੇ ਕਿਹਾ, ''ਮੈਨੂੰ ਸਿਰਫ ਅਗਵਾਈ ਕਰਨ ਲਈ ਨਹੀਂ, ਬਲਕਿ ਲੋਕਾਂ ਦੀ ਸੇਵਾ ਲਈ ਚੁਣਿਆ ਗਿਆ ਹੈ।

 ਮੇਰੀ ਸਰਕਾਰ ਨਾ ਤਾਂ ਵਾਮਪੰਥੀ ਹੋਵੇਗੀ ਅਤੇ ਨਾ ਹੀ ਦੱਖਣਪੰਥੀ ਹੋਵੇਗੀ ਕਿਉਂਕਿ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਹ ਵੰਡ ਮੌਜੂਦਾ ਰਾਜੀਨਤਕ ਚੁਣੌਤੀਆਂ ਦਾ ਹੱਲ ਨਹੀਂ ਕਰਨ ਵਾਲੀ ਹੈ।


Loading...