ਸਿੱਧੂ ਨਹੀਂ ਜਾਣਾ ਚਾਹੁੰਦੇ ਅਜੇ ਕਾਂਗਰਸ ‘ਚ

ਸਿੱਧੂ ਨਹੀਂ ਜਾਣਾ ਚਾਹੁੰਦੇ ਅਜੇ ਕਾਂਗਰਸ ‘ਚ

ਜਲੰਧਰ— ਸਾਬਕਾ ਭਾਜਪਾਈ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ 'ਚ ਸ਼ਾਮਲ ਹੋਣ ਨੂੰ ਲੈ ਕੇ ਚੱਲ ਰਹੀ ਪੂਰੀ ਕਹਾਣੀ 'ਚ ਹੁਣ ਨਵਾਂ ਮੋੜ ਆ ਗਿਆ ਹੈ। ਸਿੱਧੂ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਤਾਰਾ ਡੁੱਬਣ ਕਾਰਨ ਸਿੱਧੂ ਅਜੇ ਕਾਂਗਰਸ 'ਚ ਨਹੀਂ ਜਾਣਾ ਚਾਹੁੰਦੇ। ਇਸ ਲਈ ਉਹ ਮਾਘੀ ਦੀ ਉਡੀਕ ਕਰ ਰਹੇ ਹਨ। ਸਿੱਧੂ ਦੀ ਇਸ ਘੁੰਮਣ ਘੇਰੀ ਨੇ ਕਾਂਗਰਸ ਨੂੰ ਚੱਕਰਾਂ 'ਚ ਪਾਇਆ ਹੋਇਆ ਹੈ। ਹਾਲਾਂਕਿ ਕਾਂਗਰਸ ਨੇਤਾਵਾਂ ਨੂੰ ਉਮੀਦ ਹੈ ਕਿ ਉਹ ਬੁੱਧਵਾਰ ਨੂੰ ਕਾਂਗਰਸ 'ਚ ਆਉਣ ਦਾ ਐਲਾਨ ਕਰ ਸਕਦੇ ਹਨ। ਸਿੱਧੂ ਨੂੰ ਧਾਰਮਿਕ ਗੁਰੂਆਂ ਨੇ ਸਲਾਹ ਦਿੱਤੀ ਹੈ ਕਿ 13 ਤਕ ਕੋਈ ਸ਼ੁੱਭ ਕੰਮ ਨਹੀਂ ਕੀਤਾ ਜਾ ਸਕਦਾ। ਇਸੇ ਕਾਰਨ ਸਿੱਧੂ ਨੇ ਫੈਸਲਾ ਟਾਲਿਆ ਹੈ। 

ਦਿਨ 'ਚ 2 ਵਾਰ ਰਾਹੁਲ ਗਾਂਧੀ ਨੂੰ ਮਿਲੇ ਕੈਪਟਨ

ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ 2 ਵਾਰ ਰਾਹੁਲ ਗਾਂਧੀ ਦੇ ਘਰ ਗਏ। ਪਹਿਲੀ ਮੁਲਾਕਾਤ ਸਵੇਰੇ 11.45 ਤੋਂ 12.30 ਵਜੇ ਤਕ ਹੋਈ। ਇਸ 'ਚ ਸੋਨੀਆ ਗਾਂਧੀ ਵੀ ਮੌਜੂਦ ਸੀ। ਇਸ 'ਚ ਸਿੱਧੂ ਨੂੰ ਲੈ ਕੇ ਚਰਚਾ ਕੀਤੀ ਗਈ। ਦੂਜੀ ਮੁਲਾਕਾਤ ਦੁਪਿਹਰ 1.30 ਵਜੇ ਤੋ 3.05 ਵਜੇ ਤਕ ਹੋਈ। ਇਸ 'ਚ ਟਿਕਟ ਵੰਡ ਨੂੰ ਲੈ ਕੇ ਵਿਚਾਰ ਹੋਇਆ। ਇਸ ਦੇ ਬਾਅਦ 40 ਟਿਕਟਾਂ ਨੂੰ ਲੈ ਕੇ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ।