ਗਾਂ ਨਾਲ ਟਕਰਾ ਕੇ 2 ਮੋਟਰਸਾਈਕਲ ਸਵਾਰ ਜ਼ਖਮੀ

ਗਾਂ ਨਾਲ ਟਕਰਾ ਕੇ 2 ਮੋਟਰਸਾਈਕਲ ਸਵਾਰ ਜ਼ਖਮੀ

ਬਠਿੰਡਾ,8 ਅਕਤੂਬਰ ਪਿਛਲੀ ਰਾਤ ਬਰਨਾਲਾ ਰੋਡ ਤੇ ਕੱਚੀ ਭੁੱਚੋ ਦੇ ਨੇੜੇਤੇ ਕੱਚੀ ਭੁੱਚੋ ਦੇ ਨੇੜੇ 2 ਮੋਟਰਸਾਈਕਲ ਸਵਾਰ ਇੱਕ ਗਾਂ ਨਾਲ ਟਕਰਾ ਕੇ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ਤੇ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਸੁਖਵੰਤ ਸਿੰਘ ਅਤੇ ਪ੍ਰਗਟ ਸਿੰਘ ਵਾਸੀ ਜੋਗਾਨੰਦ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀਆਂ ਨੇ ਦੱਸਿਆ ਕਿ ਸੜਕ ਦੇ ਵਿਚਕਾਰ ਖੜ੍ਹੀ ਉਕਤ ਗਾਂ ਕਾਲੇ ਦਾ ਹੋਣ ਕਾਰਨ ਉਨ੍ਹਾਂ ਨੂੰ ਦਿਖਾਈ ਨਹੀਂ ਦਿੱਤੀ ਜਿਸ ਕਾਰਨ ਉਹ ਉਸ ਨਾਲ ਟਕਰਾ ਗਏ। ਇਸ ਪ੍ਰਕਾਰ ਸੰਸਥਾ ਨੇ ਇਕ ਬੇਹੋਸ਼ ਹੋਏ ਵਿਅਕਤੀ ਨੂੰ ਵੀ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ।