ਪੰਜਾਬ ਕੈਬਨਿਟ ਦਾ ਅਹਿਮ ਫੈਸਲਾ, ਕਿਸਾਨਾਂ ਨੂੰ ਮਿਲੇਗੀ ਫਰੀ ਬਿਜਲੀ

ਪੰਜਾਬ ਕੈਬਨਿਟ ਦਾ ਅਹਿਮ ਫੈਸਲਾ, ਕਿਸਾਨਾਂ ਨੂੰ ਮਿਲੇਗੀ ਫਰੀ ਬਿਜਲੀ

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਹੋਈ ਅਹਿਮ ਮੀਟਿੰਗ 'ਚ ਕਿਸਾਨਾਂ ਨੂੰ ਤੈਅ ਸਮੇਂ 'ਚ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਕੈਸ਼ ਸਬਸਿਡੀ ਆਧਾਰ ਲਿੰਕਡ ਬੈਂਕ ਖਾਤੇ 'ਚ ਸਿੱਧੀ ਟਰਾਂਸਫਰ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬੁੱਧਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ 'ਚ 990 ਕਿਸਾਨਾਂ ਨੂੰ ਬਿਜਲੀ  ਲਈ ਇਕ ਪਾਇਲਟ ਰਿਸਰਚ ਪ੍ਰਾਜੈਕਟ 'ਚ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਗਈ।

ਕੈਪਟਨ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਸੂਬੇ ਨੂੰ ਆਰਥਿਕ ਲਾਭ ਦੇ ਨਾਲ ਭੂਮੀ ਜਲ ਪੱਧਰ ਬਣਾਈ ਰੱਖਣ 'ਚ ਮਦਦ ਮਿਲੇਗੀ। ਕੈਬਨਿਟ ਨੇ ਵੱਡੇ ਕਿਸਾਨਾਂ ਨੂੰ ਖੇਤੀ ਪੰਪਾਂ 'ਤੇ 50 ਜਾਂ 100 ਫੀਸਦੀ ਸਬਸਿਡੀ ਛੱਡਣ ਦੇ ਬਦਲੇ 202 ਪ੍ਰਤੀ ਬੀ. ਐੱਚ. ਪੀ. ਪ੍ਰਤੀ ਮਹੀਨਾ ਜਾਂ 403 ਰੁਪਏ ਪ੍ਰਤੀ ਬੀ. ਐੱਚ. ਪੀ. ਪ੍ਰਤੀ ਮਹੀਨਾ ਚੁਣਨ ਦੀ ਆਪਸ਼ਨ ਦਿੱਤੀ ਹੈ।