ਖੁਸ਼ਖ਼ਬਰੀ : 1 ਨਵੰਬਰ ਤੋਂ ਉੱਡੇਗੀ ਆਦਮਪੁਰ ਏਅਰਪੋਰਟ ਤੋਂ ਫਲਾਈਟ

ਖੁਸ਼ਖ਼ਬਰੀ : 1 ਨਵੰਬਰ ਤੋਂ ਉੱਡੇਗੀ ਆਦਮਪੁਰ ਏਅਰਪੋਰਟ ਤੋਂ ਫਲਾਈਟ

ਜਲੰਧਰ : ਜਲੰਧਰ ਦੇ ਨਜ਼ਦੀਕ ਆਦਮਪੁਰ ਹਵਾਈ ਅੱਡੇ ਤੋਂ ਪਹਿਲੀ ਫਲਾਈਟ 1 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਿਸ ਲਈ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਆਦਮਪੁਰ ਏਅਰਪੋਰਟ ਦੀ ਤਿਆਰੀ ਸੰਬੰਧੀ ਲਗਭਗ ਸਾਰਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਜਿਹੜਾ ਕੰਮ ਰਹਿੰਦਾ ਹੈ, ਉਹ 14 ਅਕਤੂਬਰ ਤੱਕ ਪੂਰਾ ਕਰ ਲਿਆ ਜਾਵੇਗਾ।

15 ਤਰੀਕ ਨੂੰ ਇਹ ਹਵਾਈ ਅੱਡਾ ਉਡਾਨਾਂ ਭਰਨ ਲਈ ਬਿਲਕੁਲ ਤਿਆਰ ਹੋ ਜਾਵੇਗਾ। ਏਅਰਪੋਰਟ ਦਾ ਉਦਘਾਟਨ ਪੰਜਾਬ ਡੇਅ 'ਤੇ 1 ਨਵੰਬਰ ਨੂੰ ਕੀਤਾ ਜਾਵੇਗਾ। ਫਿਲਹਾਲ ਹਵਾਈ ਅੱਡੇ ਦਾ ਨਾਮ ਨਹੀਂ ਰੱਖਿਆ ਗਿਆ ਹੈ, ਜਿਸ ਬਾਰੇ ਚਰਚਾ ਚੱਲ ਰਹੀ ਹੈ।