ਜਲੰਧਰ : ਗੁਰੂਨਾਨਕਪੁਰਾ ‘ਚ ਫਾਸਟ ਫੂਡ ਦੀ ਦੁਕਾਨ ‘ਤੇ ਲੱਗੀ ਭਿਆਨਕ ਅੱਗ , ਨਹੀਂ ਪਹੁੰਚੀ ਫਾਇਰ ਬ੍ਰਿਗੇਡ

ਜਲੰਧਰ : ਗੁਰੂਨਾਨਕਪੁਰਾ ‘ਚ ਫਾਸਟ ਫੂਡ ਦੀ ਦੁਕਾਨ ‘ਤੇ ਲੱਗੀ ਭਿਆਨਕ ਅੱਗ , ਨਹੀਂ ਪਹੁੰਚੀ ਫਾਇਰ ਬ੍ਰਿਗੇਡ

ਜਲੰਧਰ : ਜਲੰਧਰ ਦੇ ਗੁਰੂਨਾਨਕਪੁਰਾ 'ਚ ਫਾਸਟ ਫੂਡ ਦੀ ਦੁਕਾਨ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਦੁਕਾਨਦਾਰ ਦੇ ਮਾਲਕ ਦਾ ਕਹਿਣਾ ਹੈ ਕਿ ਸ਼ਰਾਟ ਸਰਕਟ ਦੇ ਕਾਰਨ ਇਹ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਫਿਲਹਾਲ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਅੱਗ ਲੱਗਣ ਦੇ ਕਿਹੜੇ ਕਾਰਨ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਇਕ ਘੰਟਾ ਬੀਤਣ 'ਤੇ ਵੀ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚ ਸਕੀ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਇਕ ਗੱਡੀ ਪਹੁੰਚੀ ਪਰ ਉਦੋਂ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਥਾਣਾ ਰਾਮਾਮੰਡੀ ਦੇ ਐੱਸ. ਐਚ. ਏ. ਰਾਜੇਸ਼ ਠਾਕੁਰ ਮੌਕੇ 'ਤੇ ਪੁਲਸ ਪਾਰਟੀ ਨਾਲ ਪਹੁੰਚੇ। ਇਸ ਤੋਂ ਇਲਾਵਾ ਸਬੰਧਤ ਥਾਣੇ ਦੀ ਪੁਲਸ ਸਮੇਤ ਪੀ. ਸੀ. ਆਰ. ਟੀਮ ਇਲਾਕੇ 'ਚ ਗਸ਼ਤ ਕਰਨ ਮੌਕੇ 'ਤੇ ਪਹੁੰਚੀ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।