ਮੰਡੀਆ ਚ ਕਿਸਾਨਾਂ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ –ਬੀਬੀ ਬਰਾੜ

ਮੰਡੀਆ ਚ ਕਿਸਾਨਾਂ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ –ਬੀਬੀ ਬਰਾੜ

ਮੰਡੀ ਬਰੀਵਾਲਾ, 9 ਅਕਤੂਬਰ -ਕਾਂਗਰਸ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਹੈ ਅਤੇ ਖ਼ਰੀਦ ਕੇਂਦਰਾਂ 'ਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਬੀਬੀ ਕਰਨ ਕੌਰ ਬਰਾੜ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਨੇ ਬਰੀਵਾਲਾ ਦੇ ਖ਼ਰੀਦ ਕੇਂਦਰਾਂ 'ਤੇ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਉਣ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ | ਇਸ ਸਮੇਂ ਸਕੱਤਰ ਗੁਰਦੀਪ ਸਿੰਘ, ਗਿਆਨ ਚੰਦ ਸ਼ਰਮਾ ਐੱਫ. ਐੱਸ. ਸੀ., ਗੁਰਤਾਰ ਸਿੰਘ ਬੁੱਟਰ ਏ. ਐੱਫ. ਸੀ., ਗੁਰਭੇਜ ਸਿੰਘ ਇੰਸਪੈਕਟਰ, ਸੁਖਚੈਨ ਸਿੰਘ ਲੇਖਾਕਾਰ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ ਮਰਾੜ, ਜਸਪਾਲ ਸਿੰਘ ਪੀ. ਏ., ਮੁਨੀਸ਼ ਕੁਮਾਰ ਪ੍ਰਧਾਨ ਬਰੀਵਾਲਾ, ਬਿੱਟੂ ਪ੍ਰਧਾਨ ਮਰਾੜ੍ਹ, ਦੀਦਾਰ ਸਿੰਘ ਵੱਟੂ, ਮਾਨ ਸਿੰਘ, ਸਿਕੰਦਰ ਸਿੰਘ ਮੋਤਲੇਵਾਲਾ, ਰਮਨਦੀਪ ਸਿੰਘ, ਬਲਦੇਵ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।