ਕੇਦਰ ਸਰਕਾਰ ਅਗਲੇ ਸਾਲ 550ਵਾਂ ਪ੍ਰਕਾਸ ਪੁਰਬ  ਵਿਸ਼ਵ ਪੱਧਰ ਤੇ ਮਨਾਏਗੀ

ਕੇਦਰ ਸਰਕਾਰ ਅਗਲੇ ਸਾਲ 550ਵਾਂ ਪ੍ਰਕਾਸ ਪੁਰਬ  ਵਿਸ਼ਵ ਪੱਧਰ ਤੇ ਮਨਾਏਗੀ

ਨਵੀਂ ਦਿੱਲੀ -- ਸਭਿਆਚਾਰ ਬਾਰੇ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ ਕਿ ਸਰਕਾਰ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਵਿਸ਼ਵ ਪੱਧਰ 'ਤੇ ਮਨਾਵੇਗੀ | ਇਹ ਫ਼ੈਸਲਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਮੀਟਿੰਗ 'ਚ ਲਿਆ ਗਿਆ | ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਰਮਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਲਈ ਦੇਸ਼ ਅਤੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿਚ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ | ਸਰਕਾਰ ਨੇ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਵਿਸ਼ਵ ਭਾਈਚਾਰੇ ਦੇ ਸਾਲ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਸਭਿਆਚਾਰਕ ਰਿਸ਼ਤਿਆਂ ਬਾਰੇ ਇੰਡੀਅਨ ਕੌਾਸਲ ਭਾਰਤੀ ਦੂਤਘਰਾਂ ਰਾਹੀਂ ਵਿਸ਼ਵ ਪੱਧਰ 'ਤੇ ਵਿਸ਼ੇਸ਼ ਸਮਾਰੋਹ ਕਰਵਾਏਗੀ | ਸ਼ਰਮਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਦੀ ਅਗਵਾਈ ਵਾਲੀ ਕੌਮੀ ਇੰਪਲੀਮੈਂਟੇਸ਼ਨ ਕਮੇਟੀ (ਐਨ. ਆਈ.ਸੀ.) ਨੇ ਜਲਿ੍ਹਆਂਵਾਲਾ ਬਾਗ ਸਮੂਹਿਕ ਕਤਲੇਆਮ ਦੀ ਸ਼ਤਾਬਦੀ, ਨਾਮਧਾਰੀ ਸਤਿਗੁਰੂ ਰਾਮ ਸਿੰਘ ਦੀ 200ਵੀਂ ਜਨਮ ਵਰ੍ਹੇਗੰਢ ਅਤੇ ਰਾਜਮਾਤਾ ਵਿਜੇ ਰਾਜੇ ਸਿੰਧੀਆ ਦੀ ਅਗਲੇ ਸਾਲ ਜਨਮ ਵਰ੍ਹੇਗੰਢ ਵੀ ਮਨਾਉਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸਾਰੇ ਸਮਾਗਮਾਂ ਲਈ ਲੋੜੀਂਦੇ ਫੰਡ ਕੇਂਦਰ ਸਰਕਾਰ ਮੁਹੱਈਆ ਕਰੇਗੀ | ਐਨ. ਆਈ. ਸੀ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਿਤ ਮੰਤਰੀ ਅਰੁਣ ਜੇਤਲੀ, ਫੂਡ ਪ੍ਰੋਸੈਸਿੰਗ ਉਦਯੋਗਾਂ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ਼ਵੇਤ ਮਲਿਕ ਤੇ ਹੋਰ ਸ਼ਾਮਿਲ ਹੋਏ।