ਹਰਸਿਮਰਤ ਬਾਦਲ ਨੇ ਦਿਤੀ ਗਣਤੰਤਰ ਦਿਵਸ ‘ਤੇ ਸ਼ੁਭਕਾਮਨਾਵਾਂ

ਹਰਸਿਮਰਤ ਬਾਦਲ ਨੇ ਦਿਤੀ ਗਣਤੰਤਰ ਦਿਵਸ ‘ਤੇ ਸ਼ੁਭਕਾਮਨਾਵਾਂ

ਨਵੀਂ ਦਿੱਲੀ— ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ 69ਵੇਂ ਗਣਤੰਤਰ ਦਿਵਸ ਦੇ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਸ ਮੌਕੇ ਸਭ ਲੋਕਾਂ ਨੂੰ ਰਲ-ਮਿਲ ਕੇ ਰਹਿਣ ਦਾ ਸੰਦੇਸ਼ ਦਿੰਦੇ ਹੋਏ ਕਿਹਾ, ''ਅਨੇਕਤਾ ਵਿੱਚ ਏਕਤਾ' ਸਾਡੇ ਦੇਸ਼ ਦੀ ਪ੍ਰਮਾਣਿਕ ਪਛਾਣ ਹੈ ਅਤੇ ਇਸ ਆਦਰਸ਼ ਨੂੰ ਉਸ ਦਿਨ ਹੋਰ ਮਜ਼ਬੂਤੀ ਮਿਲਦੀ ਹੈ ਜਦੋਂ ਅਸੀਂ ਇਸ ਦੇ ਸੰਵਿਧਾਨ ਦੇ ਲਾਗੂ ਹੋਣ ਦਾ ਜਸ਼ਨ ਮਨਾਉਂਦੇ ਹਾਂ।

ਇੱਕ ਪੱਕੇ ਸਵੈ-ਵਿਸ਼ਵਾਸ ਦੇ ਨਾਲ ਕਿ ਅਸੀਂ ਜਾਤ, ਵਰਗ ਅਤੇ ਵੰਡਣ ਵਾਲੀਆਂ ਮੌਜੂਦਾ ਸ਼੍ਰੇਣੀਆਂ ਵਿਚਕਾਰ ਇਕਸਾਰਤਾਪੂਰਵਕ ਰਹਿੰਦੇ ਰਹਾਂਗੇ, ਮੈਂ ਗਣਤੰਤਰ ਦਿਵਸ 'ਤੇ ਹਰ ਕਿਸੇ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ।''