25 ਨੂੰ ਮਿਲੇਗਾ ਜਲੰਧਰ ਨੂੰ ਨਵਾਂ ਮੇਅਰ, 80 ਕੌਂਸਲਰ ਚੁੱਕਣਗੇ ਸਹੁੰ

25 ਨੂੰ ਮਿਲੇਗਾ ਜਲੰਧਰ ਨੂੰ ਨਵਾਂ ਮੇਅਰ, 80 ਕੌਂਸਲਰ ਚੁੱਕਣਗੇ ਸਹੁੰ

ਜਲੰਧਰ — ਆਖਿਰ ਪੰਜਾਬ ਸਰਕਾਰ ਨੇ ਜਲੰਧਰ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੇ ਚੋਣ ਪ੍ਰੋਗਰਾਮ ਦਾ ਐਲਾਨ ਕਰ ਹੀ ਦਿੱਤਾ ਹੈ। ਜਲੰਧਰ ਨਿਗਮ ਦਾ ਮੇਅਰ ਵੀਰਵਾਰ 25 ਜਨਵਰੀ ਨੂੰ ਚੁਣਿਆ ਜਾਵੇਗਾ। ਇਸ ਸਬੰਧ ਵਿਚ ਨਵੇਂ ਨਗਰ ਨਿਗਮ ਦੀ ਪਹਿਲੀ ਬੈਠਕ ਉਸ ਦਿਨ ਦੁਪਹਿਰ 12.15 ਵਜੇ ਨਿਗਮ ਕੰਪਲੈਕਸ ਸਥਿਤ ਟਾਊਨ ਹਾਲ ਵਿਚ ਹੋਵੇਗੀ। ਇਸ ਬੈਠਕ ਦੌਰਾਨ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੀ ਹੋਵੇਗੀ ਅਤੇ ਚੁਣੇ ਗਏ 80 ਕੌਂਸਲਰ ਵੀ ਸਹੁੰ ਚੁੱਕਣਗੇ। ਇਸ ਬਾਰੇ ਨਗਰ ਨਿਗਮ ਕਮਿਸ਼ਨਰ ਨੇ ਸ਼ਨੀਵਾਰ ਹੁਕਮ ਜਾਰੀ ਕਰ ਦਿੱਤੇ ਅਤੇ ਬੈਠਕ ਦਾ ਏਜੰਡਾ ਸਾਰਿਆਂ ਨੂੰ ਭੇਜ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡਿਵੀਜ਼ਨਲ ਕਮਿਸ਼ਨਰ ਨੇ ਨਿਗਮ ਐਕਟ 1976 ਦੀ ਧਾਰਾ 56 ਦੇ ਤਹਿਤ ਇਸ ਬੈਠਕ ਬਾਰੇ ਚਿੱਠੀ ਨਿਗਮ ਕਮਿਸ਼ਨਰ ਨੂੰ ਭੇਜੀ। ਚਿੱਠੀ ਵਿਚ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਲੰਧਰ ਨਿਗਮ ਦਾ ਨਵਾਂ ਮੇਅਰ ਰਿਜ਼ਰਵ ਕੈਟਾਗਰੀ ਤੋਂ ਨਾ ਹੋ ਕੇ ਜਨਰਲ ਕੈਟਾਗਿਰੀ ਤੋਂ ਹੋਵੇਗਾ।