50 ਲੱਖ ਤੋਂ ਵੱਧ ਦੀ ਪ੍ਰਾਪਰਟੀ ਵਾਲਿਆਂ ਨੂੰ ਆਮਦਨ ਕਰ ਵਿਭਾਗ ਵਲੋਂ ਨੋਟਿਸ

50 ਲੱਖ ਤੋਂ ਵੱਧ ਦੀ ਪ੍ਰਾਪਰਟੀ ਵਾਲਿਆਂ ਨੂੰ ਆਮਦਨ ਕਰ ਵਿਭਾਗ ਵਲੋਂ ਨੋਟਿਸ

ਲੁਧਿਆਣਾ-ਨੋਟਬੰਦੀ ਦੌਰਾਨ ਜਿਨ੍ਹਾਂ ਲੋਕਾਂ ਨੇ 50 ਲੱਖ ਰੁਪਏ ਤੋਂ ਜ਼ਿਆਦਾ ਦੀ ਪ੍ਰਾਪਰਟੀ ਖਰੀਦੀ ਹੈ, ਉਨ੍ਹਾਂ ਤੋਂ ਪੁੱਛਗਿੱਛ ਲਈ ਆਮਦਨ ਕਰ ਵਿਭਾਗ ਹਰਕਤ ਵਿਚ ਆ ਗਿਆ ਹੈ। ਆਮਦਨ ਕਰ ਵਿਭਾਗ ਨੇ ਨੋਟਿਸ ਭੇਜਣ ਲਈ ਇਕ ਸਪੈਸ਼ਲ ਟੀਮ ਵੀ ਤਿਆਰ ਕਰ ਲਈ ਹੈ। ਇਹੀ ਨਹੀਂ, ਵੱਡੇ ਡਿਵੈੱਲਪਰਾਂ ਤੋਂ ਵੀ ਉਨ੍ਹਾਂ ਲੋਕਾਂ ਦੀ ਸੂਚੀ ਮੰਗਵਾਈ ਜਾ ਰਹੀ ਹੈ, ਜਿਨ੍ਹਾਂ ਨੇ 10 ਨਵੰਬਰ 2016 ਤੋਂ 31 ਮਾਰਚ 2017 ਦੇ ਵਕਫੇ ਦੌਰਾਨ ਪ੍ਰਾਪਰਟੀ ਦੀ ਖਰੀਦੋ-ਫਰੋਖਤ ਕੀਤੀ ਹੈ।ਆਮਦਨ ਕਰ ਵਿਭਾਗ ਵਿਚ ਵੱਡੇ ਪੱਧਰ 'ਤੇ ਤਾਇਨਾਤ ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਜੀ. ਐੱਸ. ਟੀ. ਤੋਂ ਬਾਅਦ ਤੋਂ ਰੈਵੇਨਿਊ ਵਿਚ ਗਿਰਾਵਟ ਦਰਜ ਹੋਈ ਹੈ, ਜਿਸ ਕਾਰਨ ਆਮਦਨ ਕਰ ਅਧਿਕਾਰੀਆਂ ਨੂੰ ਨਿਰਦੇਸ਼ ਮਿਲੇ ਹਨ ਕਿ ਨੋਟਬੰਦੀ ਦੌਰਾਨ ਪ੍ਰਾਪਰਟੀ ਖਰੀਦਣ ਵਾਲਿਆਂ ਦੀ ਜਾਂਚ ਕੀਤੀ ਜਾਵੇ। ਇਸ ਨਾਲ ਇਕ ਤਾਂ ਰੈਵੇਨਿਊ ਵਧੇਗਾ ਅਤੇ ਦੂਜਾ ਪਤਾ ਲੱਗੇਗਾ ਕਿ ਕਿੰਨਾ ਕਾਲਾ ਧਨ ਸੀ। ਵਿਭਾਗ ਕੋਲ ਸੂਚਨਾ ਹੈ ਕਿ ਲੁਧਿਆਣਾ ਵਿਚ ਨੋਟਬੰਦੀ ਦੌਰਾਨ ਲੋਕਾਂ ਨੇ ਸਭ ਤੋਂ ਜ਼ਿਆਦਾ ਪੈਸਾ ਪ੍ਰਾਪਰਟੀ ਅਤੇ ਸੋਨੇ ਦੀ ਖਰੀਦ ਵਿਚ ਲਾਇਆ ਹੈ।