ਗੌਰੀ ਲੰਕੇਸ਼ ਕਤਲ ਮਾਮਲਾ : ਗਾਂਧੀ ਪਾਰਕ ਵਿਚ ਕਢਿਆ ਕੈਂਡਲ ਮਾਰਚ

ਗੌਰੀ ਲੰਕੇਸ਼ ਕਤਲ ਮਾਮਲਾ : ਗਾਂਧੀ ਪਾਰਕ ਵਿਚ ਕਢਿਆ ਕੈਂਡਲ ਮਾਰਚ

ਗੜ੍ਹਸ਼ੰਕਰ - ਕੰਨੜ ਪੱਤਰਕਾਰ ਬੀਬੀ ਗੌਰੀ ਲੰਕੇਸ਼ ਨੂੰ ਪਿਛਲੇ ਦਿਨੀਂ ਉਸ ਦੇ ਬੈਂਗਲੁਰੂ ਸਥਿਤ ਘਰ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰਨ ਦੇ ਵਿਰੋਧ 'ਚ ਅੱਜ ਗੜ੍ਹਸ਼ੰਕਰ ਵਿਖੇ ਕੈਂਡਲ ਮਾਰਚ ਕੀਤਾ ਗਿਆ। ਸ਼ਹਿਰ ਦੇ ਅਮਨ-ਪਸੰਦ ਲੋਕਾਂ, ਲੇਖਕਾਂ ਅਤੇ ਪੱਤਰਕਾਰਾਂ ਨੇ ਗਾਂਧੀ ਪਾਰਕ ਵਿਚੋਂ ਇਹ ਕੈਂਡਲ ਮਾਰਚ ਸ਼ੁਰੂ ਕੀਤਾ, ਜਿਸ ਦੌਰਾਨ 'ਗੌਰੀ ਲੰਕੇਸ਼ ਅਮਰ ਰਹੇ' ਅਤੇ 'ਗੌਰੀ ਲੰਕੇਸ਼ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ' ਦੇ ਆਕਾਸ਼ ਗੁੰਜਾਊ ਨਾਅਰੇ ਲਾਏ ਗਏ।

ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ, ਲੇਖਕ ਸੰਧੂ ਵਰਿਆਣਵੀ, ਸਰਪੰਚ ਜੋਗਿੰਦਰ ਸਿੰਘ ਕੁੱਲੇਵਾਲ, ਮੁਲਾਜ਼ਮ ਆਗੂ ਮਾ. ਮੁਕੇਸ਼ ਕੁਮਾਰ, ਅਵਤਾਰ ਸਿੰਘ ਸੰਧੂ, ਸੋਮ ਨਾਥ ਬੰਗੜ, ਅਨੂਪ ਸਿੰਘ ਭਦਰੂ, ਅਜਮੇਰ ਸਿੰਘ ਸਿੱਧੂ, ਨਰਿੰਦਰ ਸਿੰਘ ਮਾਨ, ਕ੍ਰਿਸ਼ਨ ਗੜ੍ਹਸ਼ੰਕਰੀ, ਭਾਗ ਸਿੰਘ, ਕਰਨ ਸੰਘਾ, ਹਰਦੀਪ ਬੱਸੀ, ਰਜਿੰਦਰ ਕੁਮਾਰ ਆਦਿ ਸ਼ਾਮਲ ਸਨ।