ਸ਼੍ਰੋਮਣੀ ਅਕਾਲੀ ਦਲ ਨੇ ਕੀਤੀ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਸ਼੍ਰੋਮਣੀ ਅਕਾਲੀ ਦਲ ਨੇ ਕੀਤੀ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਚੋਣ ਵਿਕਾਸ ਦੇ ਮੁੱਦੇ 'ਤੇ ਲੜੇਗਾ । ਇਹ ਦਾਅਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਅਕਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦੇ ਹੋਏ ਕੀਤੀ। ਪਹਿਲੀ ਸੂਚੀ 'ਚ 21 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਵਿਚ 12 ਔਰਤਾਂ ਅਤੇ 9 ਆਦਮੀ ਉਮੀਦਵਾਰ ਹਨ।  ਇਸ ਮੌਕੇ ਉਨ੍ਹਾਂ ਨਾਲ ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ, ਰਵਿੰਦਰ ਸਿੰਘ ਬ੍ਰਹਮਪੁਰਾ ਵੀ ਮੌਜੂਦ ਸਨ।  ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਉੱਘੇ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ, ਬਿਕਰਮ ਸਿੰਘ ਮਜੀਠੀਆ ਅਤੇ ਗੁਲਜ਼ਾਰ ਸਿੰਘ ਰਣੀਕੇ ਦੀ ਸਲਾਹ ਨਾਲ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਜੋ ਇਸ ਤਰ੍ਹਾਂ ਹੈ।

ਵਾਰਡ     ਉਮੀਦਵਾਰ
1     ਨਾਗਵੰਤ ਕੌਰ
2     ਰਾਜ ਕੁਮਾਰ ਜੌਲੀ
21     ਸੁਖਵਿੰਦਰ ਕੌਰ
23     ਰਣਜੀਤ ਸਿੰਘ
24     ਡਾ . ਜਤਿੰਦਰਪਾਲ ਸਿੰਘ ਘੁੰਮਣ
31     ਭੁਪਿੰਦਰ ਸਿੰਘ ਰਾਹੀ
32     ਰਾਣਾ ਪਲਵਿੰਦਰ ਸਿੰਘ
33     ਦਲਬੀਰ ਸਿੰਘ
34     ਸਰਬਜੀਤ ਸਿੰਘ
35     ਰਣਜੀਤ ਕੌਰ
38     ਕਸ਼ਮੀਰ ਕੌਰ
39     ਮਨਪ੍ਰੀਤ ਕੌਰ
40     ਰਵੇਲ ਸਿੰਘ ਭੁੱਲਰ
41     ਹਰਪ੍ਰੀਤ ਕੌਰ
43     ਜਸਕਿਰਨ ਕੌਰ
44     ਸ਼ਮਸ਼ੇਰ ਸਿੰਘ ਸ਼ੇਰਾ
71     ਪਰਮਜੀਤ ਕੌਰ
73     ਹਰਸਿਮਰਨ ਕੌਰ
78     ਸੁਖਬੀਰ ਸਿੰਘ ਸੋਨੀ
80     ਗੁਰਪ੍ਰੀਤ ਸਿੰਘ ਵਡਾਲੀ
85     ਸੁਰਜੀਤ ਸਿੰਘ ਪਹਿਲਵਾਨ

ਉਨ੍ਹਾਂ ਦੱਸਿਆ ਕਿ 14 ਉਮੀਦਵਾਰਾਂ ਦੀ ਅਗਲੀ ਸੂਚੀ 5 ਦਸੰਬਰ ਨੂੰ ਜਾਰੀ ਹੋ ਜਾਵੇਗੀ।