ਜਲੰਧਰ ‘ਚ ਧੂਮਧਾਮ ਨਾਲ ਮਨਾਇਆ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ , ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਸ਼ਰਧਾਲੂ

 ਜਲੰਧਰ ‘ਚ ਧੂਮਧਾਮ ਨਾਲ ਮਨਾਇਆ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ , ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਸ਼ਰਧਾਲੂ

 


ਜਲੰਧਰ— ਅੱਜ ਯਾਨੀ 5 ਸਤੰਬਰ ਨੂੰ ਜਲੰਧਰ 'ਚ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਦਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਸੋਢਲ ਦੇ ਦਰਸ਼ਨਾਂ ਲਈ ਭਾਰੀ ਗਿਣਤੀ 'ਚ ਸ਼ਰਧਾਲੂ 2 ਦਿਨ ਪਹਿਲਾਂ ਹੀ ਆਉਣੇ ਸ਼ੁਰੂ ਹੋ ਗਏ ਸਨ। ਤੁਹਾਨੂੰ ਦੱਸ ਦਈਏ ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ, ਚੱਢਾ ਬਰਾਦਰੀ ਅਤੇ ਬਾਬਾ ਸੋਢਲ ਟਰੱਸਟ ਵੱਲੋਂ ਬੀਤੇ ਦਿਨ ਝੰਡਾ ਲਹਿਰਾਉਣ ਦਾ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਬਾਵਾ ਹੈਨਰੀ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਸਮੂਹ ਆਯੋਜਕਾਂ ਵਲੋਂ ਇਸ ਦਰਬਾਰ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਅਤੇ ਸਤਨਾਮ ਬਿੱਟਾ ਨੇ ਨਿਭਾਈ। ਸਭਾ ਦੇ ਪ੍ਰਧਾਨ ਚੱਢਾ ਬਰਾਦਰੀ ਦੇ ਚੇਅਰਮੈਨ ਅਤੇ ਟਰੱਸਟ ਦੇ ਆਰਗੇਨਾਈਜਿੰਗ ਸਕੱਤਰ ਆਗਿਆਪਾਲ ਚੱਢਾ, ਚੱਢਾ ਬਰਾਦਰੀ ਦੇ ਪ੍ਰਧਾਨ ਪੰਕਜ ਚੱਢਾ ਨੇ 5 ਸਤੰਬਰ ਨੂੰ ਇਨ੍ਹਾਂ ਸੰਸਥਾਵਾਂ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਸਭਾ ਦੇ ਉਪ ਚੇਅਰਮੈਨ ਸਤਨਾਮ ਬਿੱਟਾ ਨੇ ਕਿਹਾ ਕਿ ਸਾਡਾ ਉਦੇਸ਼ ਬਾਬਾ ਜੀ ਦੇ ਦਰਬਾਰ 'ਤੇ ਸੇਵਾ ਕਰਨਾ ਹੈ, ਨਾ ਕਿ ਕੋਈ ਰਾਜਨੀਤੀ ਕਰਨਾ, ਕਿਉਂਕਿ ਰਾਜਨੀਤੀ ਦਾ ਕੋਈ ਧਰਮ ਨਹੀਂ ਹੁੰਦਾ, ਇਸ ਲਈ ਧਰਮ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਈਏ।

ਜਨਰਲ ਸਕੱਤਰ ਚਰਨਜੀਤ ਚੰਨੀ ਨੇ ਕਿਹਾ ਕਿ ਸੰਸਥਾ ਵੱਲੋਂ 5 ਸਤੰਬਰ ਨੂੰ ਸਵੇਰੇ 11 ਵਜੇ ਹਵਨ-ਯੱਗ ਕਰਵਾਇਆ ਜਾਵੇਗਾ। ਅਸ਼ੋਕ ਗੁਪਤਾ (ਕਾਂਗਰਸੀ ਨੇਤਾ) ਨੇ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿਚ ਯਸ਼ਪਾਲ ਧੀਮਾਨ, ਰਾਕੇਸ਼ ਭਾਸਕਰ, ਪੀ. ਪੀ. ਸਿੰਘ ਆਹਲੂਵਾਲੀਆ, ਕੇ. ਕੇ. ਬਾਂਸਲ, ਰਾਜੇਸ਼ ਕੋਹਲੀ, ਲਲਿਤ ਮਿੱਤਲ, ਪਰਮਜੀਤ ਪੰਮਾ, ਨਿਰਮਲ ਨਿੰਮਾ, ਰਮਿਤ ਦੱਤਾ, ਸੰਦੀਪ ਛਿੱਬੜ, ਸ਼ਿਵ ਧੀਰ, ਰਾਜ ਕੁਮਾਰ ਰਾਜੂ, ਯਸ਼ ਪਹਿਲਵਾਨ, ਰਾਜੇਸ਼ ਭੱਟੀ, ਅੰਮ੍ਰਿਤ ਖੋਸਲਾ, ਰਾਜੇਸ਼ ਪਦਮ, ਸੰਜੂ ਅਰੋੜਾ, ਸਾਈਂ ਥਾਪਰ, ਅਤੁਲ ਚੱਢਾ, ਵਿਸ਼ਾਲ ਚੱਢਾ, ਪ੍ਰਿੰਸ ਚੱਢਾ, ਵਿਕਾਸ ਚੱਢਾ, ਰਾਕੇਸ਼ ਚੱਢਾ, ਸ਼ਿਵਮ ਅਰੋੜਾ, ਮੰਨਤ ਚੱਢਾ, ਲਲਿਤ ਮੋਹਨ ਚੱਢਾ, ਅਸ਼ਵਨੀ ਸ਼ਰਮਾ ਟੀਟੂ, ਦਵਿੰਦਰ ਮਲੋਹਤਰਾ, ਲਖਵਿੰਦਰ ਸਿੰਘ, ਕੁਨਾਲ ਮਹਿੰਦਰੂ, ਧਰਮਵੀਰ ਮਹਿੰਦਰੂ, ਕਮਲ ਸਹਿਗਲ, ਸੁਰਿੰਦਰ ਕੋਹਲੀ, ਆਸ਼ੂ ਚੱਢਾ, ਖੁਸ਼ੀ ਚੱਢਾ, ਵਿਕਾਸ ਮਹਿਰਾ, ਅਮਿਤ ਮਹਿਰਾ, ਸੁਨੀਲ ਕਾਲੜਾ, ਵਿਜੇ ਬਾਂਸਲ, ਸੁਨੀਲ ਬੱਤਰਾ, ਸਤੀਸ਼ ਗੁਪਤਾ, ਵਿਨੋਦ ਜੋਗਾ, ਨਰਿੰਦਰ ਤਲਵਾੜ, ਜੇ. ਵੀ. ਭਸੀਨ, ਅਸ਼ਵਨੀ ਕਪੂਰ, ਅਕਸ਼ਵੰਤ ਖੋਸਲਾ, ਰਜਨੀਸ਼ ਸ਼ੈਂਟੀ, ਸੰਦੀਪ ਸ਼ਰਮਾ, ਅਰੂਸ਼ ਚੱਢਾ, ਅਭੀ ਟੰਡਨ, ਕੇ. ਪੀ. ਸ਼ਰਮਾ, ਰਿੰਕੂ, ਦੀਪਕ ਸ਼ਾਹੀ, ਸੰਦੀਪ ਖੋਸਲਾ, ਰਿੰਕੂ ਕੋਹਲੀ, ਕੁਲਦੀਪ ਭੋਲਾ, ਹਰਪ੍ਰੀਤ ਸਿੰਘ, ਮਨੀ ਧੀਰ, ਨਿਤਿਨ ਖੰਨਾ, ਪ੍ਰੋਮਿਲਾ ਚੱਢਾ, ਕੰਚਨ ਮਦਾਨ, ਰਾਜ ਰਾਣੀ ਵਰਮਾ, ਨੀਰੂ ਕਪੂਰ, ਸਰਿਤਾ ਟੰਡਨ, ਵੰਦਨਾ ਮਹਿਤਾ ਸਮੇਤ ਕਈ ਲੋਕ ਹਾਜ਼ਰ ਸਨ।

ਮੇਲੇ ਦੇ ਰਸਤੇ 'ਤੇ ਲਗਾਏ 50 ਗੁਪਤ ਕੈਮਰੇ
ਭਾਰੀ ਗਿਣਤੀ 'ਚ ਮੇਲੇ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਸਰੁੱਖਿਆ ਨੂੰ ਦੇਖਦੇ ਹੋਏ ਕਮਿਸ਼ਨਰੇਟ ਪੁਲਸ ਨੇ ਪੁਖਤਾ ਪ੍ਰਬੰਧ ਕੀਤੇ ਹਨ। ਇਸ ਦਾ ਜਾਇਜ਼ਾ ਲੈਣ ਲਈ ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ, ਡੀ.ਸੀ.ਐੱਸ. ਰਾਜੇਂਦਰ ਸਿੰਘ ਸਮੇਤ ਕਈ ਪੁਲਸ ਅਧਿਕਾਰੀਆਂ ਨੇ ਮੇਲਾ ਮਾਰਗ ਦਾ ਦੌਰਾ ਕੀਤਾ। ਸ਼ਰਧਾਲੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਰੀਬ 1500 ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਦੀ ਡਿਊਟੀ ਨੂੰ 12-12 ਘੰਟਿਆਂ ਦੀਆਂ 2 ਸ਼ਿਫਟਾਂ 'ਚ ਵੰਡਿਆ ਗਿਆ ਹੈ।

ਏ. ਡੀ. ਸੀ. ਪੀ. ਸਿਟੀ-1 ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਮੇਲੇ ਦੇ ਰਸਤੇ 'ਤੇ ਕਮਿਸ਼ਨਰੇਟ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਕਰੀਬ 50 ਗੁਪਤ ਕੈਮਰੇ ਲਾਏ ਹਨ, ਜਿਸ ਦਾ ਕੰਟਰੋਲ ਰੂਮ ਵੱਖਰੇ ਤੌਰ 'ਤੇ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 50 ਕੈਮਰਿਆਂ ਨੂੰ ਵਿਸ਼ੇਸ਼ ਐੱਲ. ਸੀ. ਡੀ. ਨਾਲ ਅਟੈਚ ਕੀਤਾ ਗਿਆ ਅਤੇ ਇਨ੍ਹਾਂ ਕੈਮਰਿਆਂ ਨਾਲ ਖਾਸ ਤੌਰ 'ਤੇ ਕਮਿਸ਼ਨਰੇਟ ਪੁਲਸ ਦੀ ਇਕ ਟੀਮ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖੇਗੀ।