1971 ਦੀ ਜੰਗ ਦੌਰਾਨ ਲਾਪਤਾ ਹੋਏ ਸੈਨਿਕਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੇ ਜਿਊਂਦੇ ਹੋਣ ਦੀ ਜਤਾਈ ਉਮੀਦ

1971 ਦੀ ਜੰਗ ਦੌਰਾਨ ਲਾਪਤਾ ਹੋਏ ਸੈਨਿਕਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੇ ਜਿਊਂਦੇ ਹੋਣ ਦੀ ਜਤਾਈ ਉਮੀਦ

ਬਠਿੰਡਾ — 1971 ਦੀ ਜੰਗ ਦੌਰਾਨ ਲਾਪਤਾ ਸੈਨਿਕਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੇ ਜਿੰਦਾ ਹੋਣ ਦੀ ਉਮੀਦ 'ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਵਾਨ ਪਾਕਿ ਜੇਲਾਂ 'ਚ ਬੰਦ ਹਨ। ਕਈ ਅਧਿਕਾਰੀਆਂ ਦੇ ਕੋਲ ਜਾਣ ਤੋਂ ਬਾਅਦ, ਚਾਰ ਪਰਿਵਾਰਾਂ ਨੇ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਇਸ ਮਾਮਲੇ 'ਤੇ ਇੰਨਾ ਪਰਿਵਾਰਾਂ ਨੇ ਭਾਰਤ ਸਰਕਾਰ ਨੂੰ ਪਾਕਿਸਤਾਨ ਦੇ ਨਾਲ ਗੱਲਬਾਤ ਕਰਨ ਦੀ ਬੇਨਤੀ ਕੀਤੀ ਹੈ। ਹਾਈਕੋਰਟ ਵਲੋਂ 21 ਜਨਵਰੀ ਨੂੰ ਇਸ 'ਤੇ ਫੈਸਲਾ ਕੀਤਾ ਜਾਵੇਗਾ।ਇਸ ਪਟੀਸ਼ਨ ਨੂੰ ਬਠਿੰਡਾ ਦੇ ਲੇਹਰਾ ਧੁਰਕੋਟ ਪਿੰਡ ਦੇ ਹਵਲਦਾਰ ਧਰਮ ਪਾਲ ਸਿੰਘ ਦੇ ਪਰਿਵਾਰ ਨੇ ਦਰਜ ਕੀਤੀ ਹੈ। ਇਸ ਦੇ ਨਾਲ-ਨਾਲ ਬੀ. ਐੱਸ. ਐੱਫ. ਦੇ ਕਾਂਸਟੇਬਲ ਫਰੀਦਕੋਟ 'ਚ ਤਹਿਣਾ ਪਿੰਡ ਦੇ ਕਾਂਸਟੇਬਲ ਸੁਰਜੀਤ ਸਿੰਘ ਤੇ ਮਾਨਸਾ 'ਚ ਖੈਲਾ-ਖੁਰਦ ਪਿੰਡ ਦੇ ਹਵਲਦਾਰ ਵੀਰ ਸਿੰਘ ਤੇ ਜੁਗਰਾਜ ਸਿੰਘ ਵੀ ਦੇ ਪਰਿਵਾਰ ਵੀ ਸ਼ਾਮਲ ਹਨ। ਧਰਮਪਾਲ ਨੂੰ ਪੂਰਵੀ ਪਾਕਿਸਤਾਨ ਸਰਹੱਦ ਦੇ ਕੋਲ ਤਾਇਨਾਤ ਕੀਤਾ ਗਿਆ ਸੀ ਤੇ 1971'ਚ ਪਾਕਿਸਤਾਨ ਸੈਨਾ ਨੇ ਕਬਜ਼ਾ ਕਰ ਲਿਆ ਸੀ।