ਸੁਪਰੀਮ ਕੋਰਟ ਸਿੱਖ ਵਿਰੋਧੀ ਦੰਗਿਆਂ ਦੇ  241 ਬੰਦ ਮਾਮਲਿਆਂ ‘ਤੇ ਕਰੇਗੀ ਵਿਚਾਰ

ਸੁਪਰੀਮ ਕੋਰਟ ਸਿੱਖ ਵਿਰੋਧੀ ਦੰਗਿਆਂ ਦੇ  241 ਬੰਦ ਮਾਮਲਿਆਂ ‘ਤੇ ਕਰੇਗੀ ਵਿਚਾਰ

ਨਵੀਂ ਦਿੱਲੀ - ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਬੰਦ ਕੀਤੇ ਗਏ 241 ਮਾਮਲਿਆਂ 'ਤੇ ਵਿਚਾਰ ਕਰਨ ਲਈ ਗਠਿਤ ਸਲਾਹਕਾਰ ਕਮੇਟੀ ਦੀ ਇਕ ਰਿਪੋਰਟ ਬੁੱਧਵਾਰ ਰਿਕਾਰਡ 'ਤੇ ਲਈ ਅਤੇ ਕਿਹਾ ਕਿ ਇਸ 'ਤੇ ਵਿਚਾਰ ਕੀਤਾ ਜਾਏਗਾ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐੱਮ. ਖਾਨਵਿਲਕਰ ਅਤੇ ਜਸਟਿਸ ਧਨਜਯ ਵਾਈ. ਚੰਦਰਚੂੜ 'ਤੇ ਆਧਾਰਿਤ ਬੈਂਚ ਨੇ ਕਿਹਾ ਕਿ ਉਹ ਰਿਪੋਰਟ 'ਤੇ 11 ਦਸੰਬਰ ਨੂੰ ਵਿਚਾਰ ਕਰਨਗੇ। ਚਮੜੇ ਦੇ ਥੈਲੇ ਵਿਚ ਬੰਦ ਇਹ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਗਈ। ਇਸ ਥੈਲੇ 'ਤੇ ਨੰਬਰ ਵਾਲਾ ਤਾਲਾ ਲੱਗਾ ਹੋਇਆ ਹੈ।