ਫੀਫਾ ਅੰਡਰ-17 ਵਿਸ਼ਵ ਕੱਪ : ਇੰਗਲੈਂਡ ਨੇ ਚਿਲੀ ਨੂੰ 4-0 ਨਾਲ ਹਰਾਇਆ

ਫੀਫਾ ਅੰਡਰ-17 ਵਿਸ਼ਵ ਕੱਪ : ਇੰਗਲੈਂਡ ਨੇ ਚਿਲੀ ਨੂੰ 4-0 ਨਾਲ ਹਰਾਇਆ


ਕੋਲਕਾਤਾ— ਸਟਾਰ ਵਿੰਗਰ ਜਾਡੋਨ ਸਾਂਚੋ ਦੇ 2 ਗੋਲ ਦੀ ਮਦਦ ਨਾਲ ਇੰਗਲੈਂਡ ਨੇ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਦੇ ਰੌਮਾਂਚਕ ਮੈਚ 'ਚ ਐਤਵਾਰ ਚਿਲੀ ਨੂੰ 4-0 ਨਾਲ ਹਰਾ ਦਿੱਤਾ। ਯੂਰਪੀਅਨ ਕੁਆਲੀਫਾਇੰਗ ਟੂਰਨਾਮੈਂਟ 'ਚ ਉਪ ਜੇਤੂ ਰਹੀ ਇੰਗਲੈਂਡ ਨੇ ਐਤਵਾਰ ਨੂੰ ਆਪਣੇ ਦੱਖਣੀ ਅਮਰੀਕੀ ਪ੍ਰਸਿੱਧੀ ਨੂੰ ਹਰ ਮਾਮਲੇ 'ਚ ਵਧੀਆ ਸਾਬਤ ਕੀਤਾ। ਇੰਗਲੈਂਡ ਨੇ ਗੋਲ 'ਤੇ 21 ਹਮਲੇ ਕੀਤੇ ਤੇ ਜਿਸ 'ਚੋਂ 4 'ਚ ਸਫਲਤਾ ਮਿਲੀ। ਸਾਂਚੋਸ ਨੇ 51ਵੇਂ ਤੇ 60ਵੇਂ ਮਿੰਟ 'ਚ ਗੋਲ ਕੀਤਾ ਜਦਕਿ ਕਾਲਮ ਹਡਸਨ ਉਡੋਈ ਨੇ 5ਵੇਂ ਤੇ ਏਂਜੇਲ ਗੋਮਸ ਨੇ 81ਵੇਂ ਮਿੰਟ 'ਚ ਗੋਲ ਕੀਤਾ।

ਵਿਸ਼ਵ ਦੀ ਤਿਆਰੀ ਦੇ ਲਈ 'ਚੱਕ ਦੇ ਇੰਡੀਆ' ਫਿਲਮ ਦੇਖਣ ਵਾਲੀ ਚਿਲੀ ਟੀਮ ਨੂੰ 79ਵੇਂ ਮਿੰਟ ਤੋਂ ਬਾਅਦ 10 ਖਿਡਾਰੀਆਂ ਦੇ ਨਾਲ ਖੇਡਣਾ ਪਿਆ ਜਦੋਂ ਗੋਲਕੀਪਰ ਜੂਲੀਓ ਬੋਰਕੇਜ ਨੂੰ ਲਾਲ ਕਾਰਡ ਦੇ ਦਿੱਤਾ।