ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਬੇਟੇ ਦੀ  ਅੰਡਰ-19 ਟੀਮ ਵਿਚ ਹੋਈ ਚੋਣ

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਬੇਟੇ ਦੀ  ਅੰਡਰ-19 ਟੀਮ ਵਿਚ ਹੋਈ ਚੋਣ

 

ਮੁੰਬਈ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਅੰਡਰ-19 ਟੀਮ ਵਿਚ ਚੁਣੇ ਗਏ ਹਨ। ਉਨ੍ਹਾਂ ਨੂੰ ਮੁੰਬਈ ਦੀ ਅੰਡਰ-19 ਟੀਮ ਲਈ ਚੁਣਿਆ ਗਿਆ ਹੈ। ਚੋਣ ਦੇ ਬਾਅਦ ਹੁਣ ਅਰਜੁਨ ਬੜੌਦਾ ਵਿਚ ਹੋਣ ਵਾਲੇ ਜੇਵਾਈ ਲੇਲੇ ਆਲ ਇੰਡੀਆ ਅੰਡਰ-19 ਇਨਵੀਟੇਸ਼ਨਲ ਵਨਡੇ ਟੂਰਨਾਮੈਂਟ ਵਿਚ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਰਜੁਨ ਮੁੰਬਈ ਦੀ ਅੰਡਰ-14 ਅਤੇ ਅੰਡਰ-16 ਟੀਮਾਂ ਲਈ ਖੇਡ ਚੁੱਕੇ ਹਨ।

ਇਹ ਪਹਿਲਾ ਮੌਕਾ ਹੈ ਜਦੋਂ ਅਰਜੁਨ ਨੂੰ ਮੁੰਬਈ ਦੀ ਅੰਡਰ-19 ਵਿਚ ਸ਼ਾਮਲ ਕੀਤਾ ਗਿਆ ਹੈ। ਦੱਸ ਦਈਏ ਕਿ ਜੇਵਾਈ ਲੇਲੇ ਵਨਡੇ ਟੂਰਨਾਮੈਂਟ 16 ਸਤੰਬਰ ਤੋਂ 23 ਸਤੰਬਰ ਤੱਕ ਬੜੌਦਾ ਵਿਚ ਹੋਵੇਗਾ। ਅਰਜੁਨ ਖੱਬੇ ਹੱਥ ਦੇ ਆਲ ਰਾਊਂਡਰ ਖਿਡਾਰੀ ਹਨ ਨਾਲ ਹੀ ਉਹ ਤੇਜ਼ ਗੇਂਦਬਾਜ਼ੀ ਲਈ ਵੀ ਜਾਣ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਅਰਜੁਨ ਤੇਂਦੁਲਕਰ ਨੇ 22 ਜਨਵਰੀ 2010 ਨੂੰ ਅੰਡਰ-13 ਟੂਰਨਾਮੈਂਟ ਵਿਚ ਪਹਿਲੀ ਵਾਰ ਆਪਣਾ ਹੱਥ ਅਜਮਾਇਆ ਸੀ। ਇਸਦੇ ਬਾਅਦ ਉਹ ਵੈਸਟ ਜੋਨ ਦੇ ਅੰਡਰ-14 ਟੂਰਨਾਮੈਂਟ ਲਈ ਚੁਣੇ ਗਏ ਸਨ। ਅੰਡਰ-14 ਦੇ ਹੀ ਟੂਰਨਾਮੈਂਟ ਵਿਚ ਅਰਜੁਨ ਨੇ ਖਾਰ ਜਿਮਖਾਨਾ ਲਈ ਖੇਡਦੇ ਹੋਏ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ ਸੀ। ਇਸਦੇ ਇਲਾਵਾ 2011 ਵਿਚ ਅਰਜੁਨ ਨੇ ਸਿਰਫ 22 ਦੌੜਾਂ ਦੇ ਕੇ 8 ਵਿਕਟਾਂ ਹਾਸਲ ਕਰਕੇ ਸੁਰਖੀਆਂ ਬਟੋਰੀਆਂ ਸਨ।