ਇਸ ਲਈ ਧੋਨੀ ਨੇ ਛੱਡੀ ਕਪਤਾਨੀ

ਇਸ ਲਈ ਧੋਨੀ ਨੇ ਛੱਡੀ ਕਪਤਾਨੀ

 

ਨਵੀਂ ਦਿੱਲੀ— ਵਿਰਾਟ ਕੋਹਲੀ ਨੇ ਮੰਨਿਆ ਹੈ ਕਿ ਧੋਨੀ ਦੀ ਕਪਤਾਨੀ ਛੱਡਣ ਦੀ ਗੱਲ ਉਨ੍ਹਾਂ ਨੂੰ ਡੇਢ ਮਹੀਨੇ ਪਹਿਲਾਂ ਹੀ ਗੱਲ ਪਤਾ ਲੱਗ ਗਈ ਸੀ। ਕੋਹਲੀ ਉਸ ਸਮੇਂ ਮੋਹਾਲੀ 'ਚ ਟੈਸਟ ਕ੍ਰਿਕਟ ਖੇਡ ਰਹੇ ਸਨ। ਇਕ ਇੰਟਰਵਿਊ 'ਚ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਦੱਸਿਆ ਕਿ ਟੈਸਟ ਤੋਂ ਬਾਅਦ ਵਨ-ਡੇ ਅਤੇ ਟੀ-20 ਦਾ ਵੀ ਕਪਤਾਨ ਬਣਾਇਆ ਜਾ ਰਿਹਾ ਹੈ ਤਾਂ ਉਹ ਭਾਵਕ ਹੋ ਗਏ ਸਨ। ਇਸ ਸਮੇਂ ਗ੍ਰਲਫਰੈਂਡ ਅਨੁਸ਼ਕਾ ਵੀ ਉਨ੍ਹਾਂ ਦੇ ਨਾਲ ਸੀ।

4 ਜਨਵਰੀ 2017 ਨੂੰ ਧੋਨੀ ਦੀ ਕਪਤਾਨੀ ਛੱਡਣ ਦੀ ਖਬਰ ਆਈ ਸੀ। ਧੋਨੀ ਨੇ ਬੀ.ਸੀ.ਸੀ.ਆਈ. ਨੂੰ ਮੇਲ ਦੇ ਜ਼ਰੀਏ ਅਸਤੀਫਾ ਭੇਜ ਦਿੱਤਾ ਸੀ। ਫਿਰ ਕਿਹਾ ਕਿ ਧੋਨੀ ਨੇ ਜਿਸ ਤਰ੍ਹਾਂ ਟੈਸਟ ਕਪਤਾਨੀ ਅਚਾਨਕ ਛੱਡ ਦਿੱਤੀ ਸੀ, ਉਸੇ ਤਰ੍ਹਾਂ ਹੀ ਵਨ-ਡੇ ਟੀ-20 ਕਪਤਾਨੀ ਛੱਡਣ ਦਾ ਫੈਸਲਾ ਵੀ ਅਚਾਨਕ ਕੀਤਾ।
ਧੋਨੀ ਨੇ ਅਸਤੀਫੇ ਦੇ 2 ਦਿਨ ਬਾਅਦ ਹੀ ਇਹ ਦੱਸਿਆ ਕਿ ਉਨ੍ਹਾਂ ਨੇ ਕਿਸੇ ਦੇ ਕਹਿਣ 'ਤੇ ਕਪਤਾਨੀ ਛੱਡੀ ਸੀ। 4 ਜਨਵਰੀ ਦੀ ਸ਼ਾਮ ਧੋਨੀ ਨੇ ਬੀ.ਸੀ.ਸੀ.ਆਈ. ਨੂੰ ਜੋ ਈ.ਮੇਲ ਭੇਜ ਕੇ ਕਪਤਾਨੀ ਤੋਂ ਅਸਤੀਫਾ ਦਿੱਤਾ ਸੀ, ਉਸ 'ਚ ਇਹੀ ਸਾਹਮਣੇ ਆ ਰਿਹਾ ਹੈ ਕਿ ਧੋਨੀ ਨੇ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਕਿਸੇ ਦੇ ਕਹਿਣ 'ਤੇ ਹਟਣ ਦਾ ਫੈਸਲਾ ਲਿਆ।