ਮੀਰਾ ਬਣੀ ਯੂਰੋ ਜੇ. ਕੇ ਸੀਰੀਜ਼ ਦੀ ਪਹਿਲੀ ਮਹਿਲਾ  ਡਰਾਈਵਰ

 ਮੀਰਾ ਬਣੀ ਯੂਰੋ ਜੇ. ਕੇ ਸੀਰੀਜ਼ ਦੀ ਪਹਿਲੀ ਮਹਿਲਾ  ਡਰਾਈਵਰ

ਨਵੀਂ ਦਿੱਲੀ—ਵਡੋਦਰਾ ਦੀ ਯੁਵਾ ਰੇਸਰ ਮੀਰਾ ਏਰਡਾ ਦੇਸ਼ ਵਿਚ ਹੋਣ ਵਾਲੀਆਂ ਫਾਰਮੂਲਾ ਰੇਸਿੰਗਜ਼ ਦੀਆਂ ਸਰਵਉੱਚ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਡਰਾਈਵਰ ਬਣਨ ਜਾ ਰਹੀ ਹੈ। ਉਸਨੇ ਆਗਾਮੀ ਜੇ. ਕੇ. ਟਾਇਰ, ਐੱਫ. ਐੱਮ. ਐੱਸ. ਸੀ. ਆਈ. ਰਾਸ਼ਟਰੀ ਰੇਸਿੰਗ ਚੈਂਪੀਅਨਸ਼ਿਪ ਦੀ ਯੂਰੋ ਜੇ. ਕੇ. ਸੀਰੀਜ਼ ਲਈ ਕਰਾਰ ਕੀਤਾ ਹੈ। ਮੀਰਾ ਨੇ ਆਪਣੇ ਰੇਸਿੰਗ ਕਰੀਅਰ ਦੀ ਸ਼ੁਰੂਆਤ ਕਾਟਿੰਗ ਪ੍ਰਤੀਯੋਗਿਤਾ ਵਿਚ ਸਭ ਤੋਂ ਨੌਜਵਾਨ ਰੇਸਰਾਂ ਵਿਚ ਸ਼ਾਮਿਲ ਹੋ ਕੇ ਕੀਤੀ ਸੀ। ਉਹ ਪਿਛਲੇ ਸਾਲ ਤਕ ਐੱਲ. ਜੀ. ਬੀ. ਫਾਰਮੂਲਾ 4 ਸ਼੍ਰੇਣੀ ਵਿਚ ਹਿੱਸਾ ਲੈ ਰਹੀ ਸੀ।

 ਉਥੇ ਹੀ ਉਸਨੇ ਸਾਲਾਨਾ ਐੱਫ. ਐੱਮ. ਐੱਸ. ਸੀ. ਆਈ. ਪ੍ਰਤੀਯੋਗਿਤਾਵਾਂ ਦੌਰਾਨ ਫਾਰਮੂਲਾ 4 ਵਿਚ ਰੂਸੀ ਚੈਂਪੀਅਨ ਦਾ ਖਿਤਾਬ ਜਿੱਤਿਆ ਸੀ ਅਤੇ ਖੁਦ ਨੂੰ ਵੱਡੇ ਅਤੇ ਧੜੱਲੇਦਾਰ ਰੇਸਰਾਂ ਦੀ ਟੱਕਰ ਦਾ ਸਾਬਿਤ ਕੀਤਾ।