IND vs SA : ਦੂਜੇ ਦਿਨ ਦੀ ਖੇਡ ਹੋਈ ਸ਼ੁਰੂ

IND vs SA : ਦੂਜੇ ਦਿਨ ਦੀ ਖੇਡ ਹੋਈ ਸ਼ੁਰੂ

ਕੇਪਟਾਊਨ— ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਭੁਵਨੇਸ਼ਵਰ ਕੁਮਾਰ ਨੇ ਮੇਜ਼ਬਾਨ ਟੀਮ ਦੀਆਂ 12 ਦੌੜਾਂ ਦੇ ਅੰਦਰ ਹੀ ਤਿੰਨ ਵਿਕਟਾਂ ਲੈ ਲਈਆਂ। ਹਾਲਾਂਕਿ ਇਸ ਤੋਂ ਬਾਅਦ ਕਪਤਾਨ ਫਾਫ ਡੂ ਪਲੇਸਿਸ (62) ਤੇ ਏ. ਬੀ. ਡਿਵਿਲੀਅਰਸ (65) ਨੇ ਅਰਧ ਸੈਂਕੜੇ ਲਾ ਕੇ ਟੀਮ ਦੀ ਸਥਿਤੀ ਸੰਭਾਲੀ। ਭਾਰਤ ਨੇ ਟੀ ਬ੍ਰੇਕ ਤਕ ਦੱਖਣੀ ਅਫਰੀਕਾ ਦੀਆਂ 230 ਦੌੜਾਂ 'ਤੇ 7 ਵਿਕਟਾਂ ਲੈ ਲਈਆਂ ਸਨ ਪਰ ਟੀ ਬ੍ਰੇਕ ਤੋਂ ਬਾਅਦ ਉਸ ਦੇ ਹੇਠਲੇਕ੍ਰਮ ਦੇ ਬੱਲੇਬਾਜ਼ਾਂ ਨੇ ਉਪਯੋਗੀ ਪਾਰੀਆਂ ਖੇਡ ਕੇ ਆਪਣੀ ਟੀਮ ਦਾ ਸਕੋਰ 286 ਦੌੜਾਂ 'ਤੇ ਪਹੁੰਚਾ ਦਿੱਤਾ। ਕੇਸ਼ਵ ਮਹਾਰਾਜ (35), ਰਬਾਡਾ (26) ਨੇ ਦੱਖਣੀ ਅਫਰੀਕਾ ਦਾ ਸਕੋਰ 250 ਦੇ ਪਾਰ ਪਹੁੰਚਾਇਆ। ਰਬਾਡਾ ਨੂੰ ਆਫ ਸਪਿਨਰ ਆਰ. ਅਸ਼ਵਿਨ ਨੇ ਵਿਕਟਕੀਪਰ ਸਾਹਾ ਹੱਥੋਂ ਕੈਚ ਕਰਾਇਆ। ਰਬਾਡਾ 26, ਡੇਲ ਸਟੇਨ ਅਜੇਤੂ 16 ਤੇ ਮੋਰਨੇ ਮੋਰਕਲ 2 ਦੌੜਾਂ ਬਣਾਈਆਂ। ਭਾਰਤ ਨੇ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 286 ਦੌੜਾਂ 'ਤੇ ਸਮੇਟ ਦਿੱਤੀ।

ਭੁਵੀ ਨੇ ਕੱਢਿਆ 4 ਵਿਕਟਾਂ
ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ 87 ਦੌੜਾਂ 'ਤੇ 4 ਵਿਕਟਾਂ, ਆਫ ਸਪਿਨਰ ਆਰ. ਅਸ਼ਵਿਨ ਨੇ 21 ਦੌੜਾਂ 'ਤੇ 2 ਵਿਕਟਾਂ, ਮੁਹੰਮਦ ਸ਼ੰਮੀ ਨੇ 47 ਦੌੜਾਂ 'ਤੇ ਇਕ ਵਿਕਟ, ਜਸਪ੍ਰੀਤ ਬੁਮਰਾਹ ਨੇ 73 ਦੌੜਾਂ 'ਤੇ ਇਕ ਵਿਕਟ ਤੇ ਹਾਰਦਿਕ ਪੰਡਯਾ ਨੇ 53 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।

ਭਾਰਤ ਦੀ ਪਹਿਲੀ ਪਾਰੀ
ਭਾਰਤ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਖਾਸ ਤੌਰ 'ਤੇ ਓਪਨਰ ਸ਼ਿਖਰ ਧਵਨ (16) ਤੇ ਕਪਤਾਨ ਵਿਰਾਟ ਕੋਹਲੀ (5) ਨੇ ਗੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਓਪਨਰ ਮੁਰਲੀ ਵਿਜੇ (1) ਨੇ ਵਰਨੇਨ ਫਿਲੈਂਡਰ ਦੀ ਗੇਂਦ 'ਤੇ ਡੀਨ ਐਲਗਰ ਨੂੰ ਆਸਾਨ ਕੈਚ ਦਿੱਤਾ। ਸ਼ਿਖਰ ਨੇ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਡੇਲ ਸਟੇਨ ਦੀ ਗੇਂਦ ਨੂੰ ਗੈਰ-ਜ਼ਰੂਰੀ ਸ਼ਾਟ ਮਾਰਨ ਦੀ ਕੋਸ਼ਿਸ਼ ਵਿਚ ਉੱਚਾ ਖੇਡ ਦਿੱਤਾ ਤੇ ਸਟੇਨ ਨੇ ਕੈਚ ਫੜ ਲਿਆ।

ਸਟੰਪ ਦੇ ਸਮੇਂ ਚੇਤੇਸ਼ਵਰ ਪੁਜਾਰਾ 5 ਤੇ ਰੋਹਿਤ ਸ਼ਰਮਾ ਬਿਨਾਂ ਖਾਤਾ ਖੋਲ੍ਹੇ ਕ੍ਰੀਜ਼ 'ਤੇ ਸਨ। ਭਾਰਤ ਅਜੇ ਦੱਖਣੀ ਅਫਰੀਕਾ ਦੇ ਸਕੋਰ ਤੋਂ 258 ਦੌੜਾਂ ਪਿੱਛੇ ਹੈ ਤੇ ਉਸ 'ਤੇ ਖਤਰਾ ਬਣਿਆ ਹੋਇਆ ਹੈ। ਇਸ ਤਰ੍ਹਾਂ ਭਾਰਤ ਨੇ ਪਹਿਲੇ ਟੈਸਟ ਦੇ ਪਹਿਲੇ ਦਿਨ 28 ਦੌੜਾਂ 'ਤੇ 3 ਵਿਕਟਾਂ ਗੁਆ ਲਈਆਂ ਸਨ।