ਸਕਾਟਲੈਂਡ ਖਿਲਾਫ ਜੇਤੂ ਸ਼ੁਰੂਆਤ ਕਰੇਗਾ ਭਾਰਤ

ਸਕਾਟਲੈਂਡ ਖਿਲਾਫ ਜੇਤੂ ਸ਼ੁਰੂਆਤ ਕਰੇਗਾ ਭਾਰਤ

 

ਲੰਡਨ— ਭਾਰਤੀ ਪੁਰਸ਼ ਹਾਕੀ ਟੀਮ ਆਪਣੀ ਜ਼ਬਰਦਸਤ ਲੈਅ ਅਤੇ ਚੰਗੀ ਫਾਰਮ ਨੂੰ ਕਾਇਮ ਰੱਖਦੇ ਹੋਏ ਇਥੇ ਹਾਕੀ ਵਰਲਡ ਲੀਗ ਸੈਮੀਫਾਈਨਲਜ਼ ਵਿਚ ਵੀਰਵਾਰ ਨੂੰ ਸਕਾਟਲੈਂਡ ਵਿਰੁੱਧ ਆਪਣੇ ਅਭਿਆਨ ਦੀ ਜੇਤੂ ਸ਼ੁਰੂਆਤ ਦੇ ਟੀਚੇ ਨਾਲ ਉਤਰੇਗੀ।

ਭਾਰਤੀ ਟੀਮ ਨੇ ਪਿਛਲੇ ਕੁਝ ਸਮੇਂ ਵਿਚ ਕਮਾਲ ਦੀ ਖੇਡ ਦਿਖਾਉਂਦੇ ਹੋਏ ਆਪਣੀ ਖੇਡ 'ਚ ਕਾਫੀ ਸੁਧਾਰ ਕੀਤਾ ਹੈ। ਉਹ ਬੁਲੰਦ ਹੌਸਲੇ ਨਾਲ ਟੂਰਨਾਮੈਂਟ 'ਚ ਉਤਰੇਗੀ। ਹਾਲਾਂਕਿ ਮੈਚ ਦੀ ਪੂਰਬਲੀ ਸ਼ਾਮ ਨੂੰ ਤਜਰਬੇਕਾਰ ਡ੍ਰੈਗ ਫਲਿਕਰ ਅਤੇ ਡਿਫੈਂਡਰ ਰੁਪਿੰਦਰਪਾਲ ਸਿੰਘ ਹੈਮਸਟ੍ਰਿੰਗ ਸੱਟ ਅਤੇ ਮਿਡਲ ਫੀਲਡਰ ਐੱਸ.ਕੇ.ਉਥੱਪਾ ਦੇ ਪਰਿਵਾਰਕ ਕਾਰਨਾਂ ਕਰਕੇ ਬਾਹਰ ਹੋ ਜਾਣ ਨਾਲ ਉਸ ਨੂੰ ਝਟਕਾ ਲੱਗਾ ਹੈ।

ਕੋਚ ਰੋਲੈਂਟ ਓਲਟਮੈਂਸ ਉਂਝ ਦੋਵਾਂ ਖਿਡਾਰੀਆਂ ਦੇ ਬਾਹਰ ਹੋ ਜਾਣ ਨੂੰ ਝਟਕਾ ਨਹੀਂ ਮੰਨਦੇ ਪਰ ਮੈਚ ਤੋਂ ਪਹਿਲਾਂ ਉਸ ਲਈ ਦੋ ਤਜਰਬੇਕਾਰ ਖਿਡਾਰੀਆਂ ਦਾ ਹਟਣਾ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਇਨ੍ਹਾਂ ਦੋਵਾਂ ਦੀ ਜਗ੍ਹਾ ਹੁਣ ਜਸਜੀਤ ਸਿੰਘ ਅਤੇ ਮਿਡਫੀਲਡਰ ਸੁਮਿਤ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।