ਸ਼੍ਰੀਲੰਕਾ ਖਿਲਾਫ ਪਹਿਲੇ 2 ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ

ਸ਼੍ਰੀਲੰਕਾ ਖਿਲਾਫ ਪਹਿਲੇ 2 ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ— ਸ਼੍ਰੀਲੰਕਾ ਖਿਲਾਫ ਆਗਾਮੀ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਰਦਿਕ ਪੰਡਯਾ ਨੂੰ ਪਹਿਲੇ ਦੋ ਟੈਸਟ ਮੈਚਾਂ ਲਈ ਆਰਾਮ ਦਿੱਤਾ ਗਿਆ ਹੈ। ਵਿਰਾਟ ਕੋਹਲੀ ਕਪਤਾਨ ਹੋਵੇਗਾ ਅਤੇ ਅਜਿੰਕਯ ਰਹਾਨੇ ਉਪ ਕਪਤਾਨ ਦੀ ਜਿੰਮੇਵਾਰ ਨਿਭਾਵੇਗਾ।

ਭਾਰਤੀ ਟੀਮ ਇਸ ਤਰਾਂ੍ਹ ਹੈ— ਕੇ ਐਲ ਰਾਹੁਲ, ਮੁਰਲੀ ਵਿਜੇ, ਸ਼ਿਖਰ ਧਵਨ, ਚਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰੋਹਿਤ ਸ਼ਰਮਾ, ਰਿਦੀਮਾਨ ਸਾਹਾ, ਕੁਲਦੀਪ ਯਾਦਵ, ਰਵਿੰਦਰ ਜੁਡੇਜਾ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ ਅਤੇ ਇਸ਼ਾਂਤ ਸ਼ਰਮਾ ਸ਼ਾਮਲ ਹਨ।

ਸ਼੍ਰੀਲੰਕਾ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਮੈਚ 16 ਨਵੰਬਰ ਤੋਂ ਕੋਲਕਾਤਾ 'ਚ ਸ਼ੁਰੂ ਹੋਵੇਗਾ ਜਦੋਂ ਕਿ ਅਗਲੇ ਦੋ ਮੈਚ ਨਾਗਪੁਰ ਅਤੇ ਨਵੀਂ ਦਿੱਲੀ 'ਚ ਖੇਡੇ ਜਾਣਗੇ। ਸ਼੍ਰੀਲੰਕਾ ਹੁਣ ਤੱਕ ਭਾਰਤ 'ਚ ਇਕ ਵੀ ਟੈਸਟ ਮੈਚ ਨਹੀਂ ਜਿੱਤ ਸਕੀ। ਉਸ ਨੇ ਭਾਰਤ ਦੇ ਘਰੇਲੂ ਮੈਦਾਨ 'ਤੇ 17 ਟੈਸਟ ਮੈਚ ਖੇਡੇ ਹਨ ਜਿਸ 'ਚ ਭਾਰਤ ਨੇ 10 ਮੈਚਾਂ 'ਚ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਸੱਤ ਮੈਚ ਡ੍ਰਾ ਰਹੇ। ਇਨ੍ਹਾਂ ਦੋਵੇਂ ਟੀਮਾਂ ਦੇ ਵਿਚਾਲੇ ਭਾਰਤ 'ਚ ਆਖਰੀ ਟੈਸਟ ਸੀਰੀਜ਼ 2009 'ਚ ਖੇਡੀ ਗਈ ਸੀ।

ਸ਼੍ਰੀਲੰਕਾ ਦੀ ਟੀਮ ਵਿਰਾਟ ਕੋਹਲੀ ਦੀ ਅਗੁਵਾਈ ਵਾਲੀ ਭਾਰਤੀ ਟੀਮ ਦੇ ਖਿਲਾਫ ਤਿੰਨ ਟੈਸਟ, ਤਿੰਨ ਵਨ ਡੇ ਅਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡੇਗੀ। ਸ਼੍ਰੀਲੰਕਾਈ ਟੀਮ ਨੇ ਹਾਲਾਂਕਿ ਪਾਕਿਸਤਾਨ ਖਿਲਫ ਵਧੀਆ ਪ੍ਰਦਰਸ਼ਨ ਕੀਤਾ ਅਤੇ ਯੂ. ਏ. ਈ. 'ਚ ਟੈਸਟ ਸੀਰੀਜ਼ 2-0 ਨਾਲ ਜਿੱਤੀ ਪਰ ਇਸ ਤੋਂ ਬਾਅਦ ਉਹ ਵਨ ਡੇ ਸੀਰੀਜ਼ 0-5 ਨਾਲ ਗੁਆ ਬੈਠੀ ਸੀ।

ਸ਼੍ਰੀਲੰਕਾ ਦੀ ਟੀਮ ਇਸ ਤਰ੍ਹਾਂ ਹੈ—  ਡੀਂਸ ਚੰਦੀਮਲ (ਕਪਤਾਨ), ਦਿਮੁਥ ਕਰੂਣਾਰਤਰੇ, ਸਦੀਰਾ ਸਮਰਵਿਕਰਮਾ, ਲਾਹੀਰੂ ਤੀਰਿਮਨੇ (ਉਪ ਕਪਤਾਨ), ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਦਿਲਰੂਵਾਨ ਪਰੇਰਾ, ਰੰਗਾਨਾ ਹੇਰਾਥ, ਸੁਰੰਗਾ ਲਖਮਲ, ਲਾਹੀਰੂ ਗਮਾਗੇ, ਧਨੰਜਯ ਡੀ ਸਿਲਵਾ, ਐਂਜਲੋ ਮੈਥਿਊਜ , ਲਕਸ਼ਮਣलਸੰਦਾਕਨ, ਵਿਸ਼ਵ ਫਰਨਾਡੋ, ਦਨਾਕਾ ਸ਼ਾਨਾਕਾ ਅਤੇ ਰੋਸ਼ਨ ਸਿਲਵਾ ਸ਼ਾਮਲ ਹਨ।