ਸਾਡੀ ਬੱਲੇਬਾਜ਼ੀ ‘ਚ ਸੀ ਕਮੀ : ਕੋਹਲੀ

ਸਾਡੀ ਬੱਲੇਬਾਜ਼ੀ ‘ਚ ਸੀ ਕਮੀ : ਕੋਹਲੀ

ਗੁਹਾਟੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਕਿਹਾ ਕਿ ਦੂਜੇ ਟੀ-20 ਕੌਮਾਂਤਰੀ ਮੈਚ 'ਚ ਸਾਡੀ ਟੀਮ ਵਧੀਆ ਬੱਲੇਬਾਜ਼ੀ ਨਹੀਂ ਕਰ ਸਕੀ ਜਿਸ ਕਾਰਨ ਆਸਟਰੇਲੀਆ ਨੇ 8 ਵਿਕਟਾਂ ਨਾਲ ਹਰਾ ਦਿੱਤਾ। ਕੋਹਲੀ ਨੇ ਆਸਟਰੇਲੀਆ ਖਿਲਾਫ ਮੈਚ ਹਾਰਨ ਤੋਂ ਬਾਅਦ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਸਾਡੀ ਬੱਲੇਬਾਜ਼ੀ ਵਧੀਆ ਸੀ। ਸ਼ੁਰੂਆਤ 'ਚ ਮੁਸ਼ਕਲ ਹੋਈ। ਉਨ੍ਹਾਂ ਨੂੰ ਵੀ ਮੁਸ਼ਕਲ ਹੋਈ ਪਰ ਤਰੇਲ ਪੈ ਜਾਣ ਕਾਰਨ ਵਿਰੋਧੀ ਟੀਮ ਮੈਚ ਸਾਡੇ ਤੋਂ ਦੂਰ ਲੈ ਗਈ। ਜਦੋਂ ਹਾਲਾਤ ਸਾਡੇ ਹੱਕ 'ਚ ਨਹੀਂ ਹੁੰਦੇ ਤਾਂ ਮੈਦਾਨ 'ਤੇ 120 ਪ੍ਰਤੀਸ਼ਤ ਦੇਣਾ ਹੁੰਦਾ ਹੈ।

ਇਹ ਰਵੱਈਆ ਮਹੱਤਵ ਰੱਖਦਾ ਹੈ ਤੇ ਟੀਮ ਇਸ ਨੂੰ ਅਪਣਾਉਦੀ ਹੈ। ਉਨ੍ਹਾਂ ਨੇ ਆਸਟਰੇਲੀਆ ਤੇਜ਼ ਗੇਂਦਬਾਜ਼ ਜੈਸਨ ਬੇਹਰਨਡੋਰਫ ਦੀ ਤਰੀਫ ਕੀਤੀ। ਆਸਟਰੇਲੀਆ ਗੇਂਦਬਾਜ਼ ਨੇ 4 ਓਵਰਾਂ 'ਚ 21 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ।