ਰੈਨਾ ਅਤੇ ਯੂਸੁਫ ਜਲਦੀ ਹੀ ਖੇਡਦੇ ਨਜ਼ਰ ਆਉਣਗੇ

ਰੈਨਾ ਅਤੇ ਯੂਸੁਫ ਜਲਦੀ ਹੀ ਖੇਡਦੇ ਨਜ਼ਰ ਆਉਣਗੇ

ਚੇਨਈ— ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਖੱਬੇ ਹੱਥ ਦੇ ਬੱਲੇਬਾਜ਼ ਰੈਨਾ ਅਤੇ ਆਲਰਾਊਂਡਰ ਯੂਸੁਫ ਪਠਾਨ ਜਿਹੇ ਕਈ ਖਿਡਾਰੀ ਜਲਦੀ ਹੀ ਫਿਰ ਮੈਦਾਨ 'ਚ ਚੌਕੇ-ਛੱਕੇ ਲਗਾਉਦੇ ਹੋਏ ਤਾਮਿਲਨਾਡੂ ਪ੍ਰੀਮੀਅਰ ਲੀਗ (ਟੀ.ਐੱਨ.ਪੀ.ਐੱਲ) ਦੇ ਦੂਜੇ ਸ਼ੈਸ਼ਨ 'ਚ ਖੇਡਦੇ ਹੋਏ ਦਿਖਾਈ ਦੇਣਗੇ। ਟੀ.ਐੱਨ.ਪੀ.ਐੱਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਸ਼ਨ ਦੇ ਕਲੱਬ ਗਰੈਂਡਸਲੈਮ ਨੇ ਰੈਨਾ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ।

ਰੈਨਾ ਤੋਂ ਇਲਾਵਾ ਯੂਸੁਫ ਪਠਾਨ, ਮਨੋਜ ਤਿਵਾਰੀ, ਯੁਜਵੇਂਦਰ ਚਹਲ, ਸੰਜੂ ਸੈਮਸਨ ਅਤੇ ਪੀਯੂਸ਼ ਚਾਵਲ ਨੂੰ ਵੀ ਲੀਗ 'ਚ ਸ਼ਾਮਲ ਕੀਤਾ ਗਿਆ ਹੈ। ਰੈਨਾ ਅਤੇ ਯੂਸੁਫ ਕੋਲ ਟੀ.ਐੱਨ.ਪੀ.ਐੱਲ 'ਚ ਵਧੀਆ ਪ੍ਰਦਰਸ਼ਨ ਕਰਕੇ ਕੌਮੀ ਟੀਮ 'ਚ ਵਾਪਸ ਜਾਣ ਦੀ ਉਮੀਦ ਹੋਵੇਗੀ। 30 ਸਾਲਾ ਰੈਨਾ ਨੇ ਹੁਣ ਤੱਕ 259 ਟੀ-20 ਮੈਚਾਂ 'ਚ 6872 ਦੌੜਾਂ ਬਣਾਈਆਂ ਹਨ। ਰੈਨਾ ਨੇ ਟੀ-20 ਲੀਗ 'ਚ ਚੇਨਈ ਟੀਮ ਵੀ ਖੇਡ ਚੁੱਕਾ। ਮੌਜੂਦਾ ਸਮੇਂ 'ਚ ਉਹ ਗੁਜਰਾਤ ਟੀਮ ਦੇ ਕਪਤਾਨ ਹੈ।

ਟੀ.ਐੱਨ.ਪੀ.ਐੱਲ 'ਚ 80 ਬਾਹਰੀ ਖਿਡਾਰੀਆਂ ਨੇ ਖੇਡਣ ਲਈ ਬੇਨਤੀ ਕੀਤੀ ਸੀ। ਪਰ ਲੀਗ ਦੀ ਹਰੇਕ ਅੱਠ ਟੀਮਾਂ ਸਿਰਫ ਤਿੰਨ ਖਿਡਾਰੀਆਂ ਨੂੰ ਹੀ ਚੁਣ ਸਕਦੀ ਹੈ। ਇਸ ਲਈ ਦੂਜੇ ਸ਼ੈਸ਼ਨ 'ਚ ਇਸ ਵਾਰ ਸਿਰਫ 24 ਖਿਡਾਰੀਆਂ ਨੂੰ ਹੀ ਖੇਡਣ ਦਾ ਮੌਕਾ ਮਿਲੇਗਾ। ਲੀਗ ਦੇ ਲਈ ਬਾਹਰੀ ਖਿਡਾਰੀਆਂ ਦੀ ਨਿਲਾਮੀ 23 ਜੂਨ ਨੂੰ ਤਿੰਨ ਰਾਊਂਡ 'ਚ ਹੋਵੇਗੀ।