ਸੰਜੂ ਸੈਮਸਨ ਕਰਨਗੇ ਸ਼੍ਰੀਲੰਕਾ ਖਿਲਾਫ ਬੋਰਡ ਪ੍ਰੈਜ਼ੀਡੈਂਟ ਇਲੈਵਨ ਦੀ ਕਪਤਾਨੀ

ਸੰਜੂ ਸੈਮਸਨ ਕਰਨਗੇ ਸ਼੍ਰੀਲੰਕਾ ਖਿਲਾਫ ਬੋਰਡ ਪ੍ਰੈਜ਼ੀਡੈਂਟ ਇਲੈਵਨ ਦੀ ਕਪਤਾਨੀ

ਕੋਲਕਾਤਾ : ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਸ਼੍ਰੀਲੰਕਾ ਦੇ ਖਿਲਾਫ ਇੱਥੇ 11 ਅਤੇ 12 ਨਵੰਬਰ ਨੂੰ ਹੋਣ ਵਾਲੇ ਦੋ ਰੋਜ਼ਾ ਅਭਿਆਸ ਮੈਚ ਦੇ ਲਈ ਸੱਟਾਂ ਦਾ ਸ਼ਿਕਾਰ ਹੋਏ ਨਮਨ ਓਝਾ ਦੀ ਜਗ੍ਹਾ ਬੋਰਡ ਪ੍ਰੈਜ਼ੀਡੈਂਟ ਇਲੈਵਨ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।

ਛੱਤੀਸਗੜ੍ਹ ਖਿਲਾਫ ਪਿਛਲੇ ਰਣਜੀ ਮੈਚ 'ਚ ਕਰੀਅਰ ਦੀ ਸਰਵਸ਼੍ਰੇਸ਼ਠ 267 ਦੌੜਾਂ ਦੀ ਪਾਰੀ ਖੇਡਣ ਵਾਲੇ ਪੰਜਾਬ ਦੇ ਯੁਵਾ ਬੱਲੇਬਾਜ਼ ਅਨਮੋਲਪ੍ਰੀਤ ਸਿੰਘ ਨੂੰ ਓਝਾ ਦੇ ਬਦਲ ਦੇ ਤੌਰ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ। 12 ਮੈਂਬਰੀ ਟੀਮ ਨੂੰ ਭਾਰਤ ਦੇ ਸਾਬਕਾ ਸਪਿਨਰ ਨਰਿੰਦਰ ਹਿਰਵਾਨੀ ਕੋਚਿੰਗ ਦੇਣਗੇ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੈਸਟ ਕੋਲਕਾਤਾ 'ਚ ਈਡਨ ਗਾਰਡਨ 'ਚ 16 ਨਵੰਬਰ ਨੂੰ ਖੇਡਿਆ ਜਾਵੇਗਾ।

ਟੀਮ ਇਸ ਤਰ੍ਹਾਂ ਹੈ :-
ਸੰਜੂ ਸੈਮਸਨ (ਕਪਤਾਨ), ਅਭਿਸ਼ੇਕ ਗੁਪਤਾ, ਆਕਾਸ਼ ਭੰਡਾਰੀ, ਆਵੇਸ਼ ਖਾਨ, ਜਲਜ ਸਕਸੇਨਾ, ਜੀਵਨ ਜੋਤ ਸਿੰਘ, ਰਵੀ ਕਿਰਨ, ਰੋਹਨ ਪ੍ਰੇਮ, ਬੀ. ਸੰਦੀਪ, ਤਨਮਯ ਅਗੱਰਵਾਲ, ਸੰਦੀਪ ਵਾਰੀਅਰ ਅਤੇ ਅਨਮੋਲਪ੍ਰੀਤ ਸਿੰਘ।