ਹੁਣ 99 ‘ਚ BSNL ਤੇ ਕਰੋ ਅਨਲਿਮਟਿਡ ਕਾਲਿੰਗ

ਹੁਣ 99 ‘ਚ BSNL ਤੇ ਕਰੋ ਅਨਲਿਮਟਿਡ ਕਾਲਿੰਗ

ਜਲੰਧਰ- ਸਵਰਜਨਿਕ ਖੇਤਰ ਦੀ ਦੂਰਸੰਚਾਰ ਕੰਪਨੀ BSNL ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਫ੍ਰੀ ਕਾਲ ਦੀ ਪੇਸ਼ਕਸ਼ ਨਾਲ ਅਨਲਿਮਟਿਡ ਫ੍ਰੀ ਡਾਟਾ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਬਿਆਨ 'ਚ ਕਿਹਾ ਹੈ ਕਿ BSNL ਨੇ ਅਸੀਮਤ ਸਖਾਨਕ ਅਤੇ ਐੱਸ. ਟੀ. ਡੀ. (BSNL ਤੋਂ BSNL) ਕਾਲ ਨਾਲ 300MB ਡਾਟਾ ਦੀ ਪੇਸ਼ਕਸ਼ ਕੀਤੀ ਹੈ। 99 ਰੁਪਏ ਦੇ ਇਕ ਪਲਾਨ ਦਾ ਸਮਾਂ 28 ਦਿਨ ਦਾ ਹੋਵੇਗਾ। ਦੁਹਾਨੂੰ ਦੱਸ ਦਈਏ ਕਿ ਇਹ ਦਰ ਕੋਲਕੱਤਾ ਟੀ. ਡੀ. ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਅਸਾਮ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਅਤੇ ਰਾਜਸਥਾਨ 'ਚ ਨੈੱਟਵਰਕ ਦੇ ਅੰਦਰ ਦੀ ਕਾਲਸ ਲਈ ਹੋਵੇਗੀ। ਹੋਰ ਸਰਕਲਾਂ ਲਈ ਇਹ ਦਰ 119 ਤੋਂ 149 ਰੁਪਏ ਹੋਵੇਗੀ।

BSNL ਨੇ ਨਵੇਂ ਕੰਬੋ ਐੱਸ. ਟੀ. ਵੀ. (ਅਸੀਮਤ ਸਥਾਨਕ ਅਤੇ ਐੱਸ. ਟੀ. ਡੀ.) BSNL ਤੋਂ ਕਿਸੇ ਨੈੱਟਵਰਕ ਨਾਲ 1GB ਡਾਟਾ ਦੀ ਵੀ ਪੇਸ਼ਕਸ਼ ਕੀਤੀ ਹੈ। 339 ਰੁਪਏ ਦੀ ਇਸ ਪੇਸ਼ਕਾਰੀ ਦੀ ਸਮਾਂ ਅਖਿਲ ਭਾਰਤੀ ਪੱਧਰ 'ਤੇ 28 ਦਿਨ ਦਾ ਹੋਵੇਗਾ।