ਜੀਓ ਨੇ ਕੀਤਾ ਇੱਕ ਹੋਰ ਵੱਡਾ ਧਮਾਕਾ

ਜੀਓ ਨੇ ਕੀਤਾ ਇੱਕ ਹੋਰ ਵੱਡਾ ਧਮਾਕਾ

ਨਵੀਂ ਦਿੱਲੀ: ਮੁਫਤ ਇੰਟਰਨੈੱਟ ਸੇਵਾਵਾਂ ਦੇ ਕੇ ਦੂਜੀਆਂ ਕੰਪਨੀਆਂ ਦੀ ਜਾਨ ਕੱਢਣ ਵਾਲੀ ਕੰਪਨੀ ਰਿਲਾਇੰਸ ਜੀਓ ਇੱਕ ਹੋਰ ਧਮਾਕਾ ਕਰਨ ਜਾ ਰਹੀ ਹੈ। ਰਿਲਾਇੰਸ ਜੀਓ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਹਸਪਤਾਲਾਂ, ਮੈਡੀਕਲ ਸਹੂਲਤਾਂ, ਸਕੂਲਾਂ, ਕਾਲਜਾਂ ਨੂੰ ਇੰਟਰਨੈੱਟ ਨਾਲ ਜੋੜਿਆ ਜਾਵੇਗਾ। ਇਸ ਦੀ ਸ਼ੁਰੂਆਤ ਗੁਜਰਾਤ ਤੋਂ ਹੋਏਗੀ।

ਗੁਜਰਾਤ ਵਿੱਚ ਚੱਲ ਰਹੇ ਵਾਈਬ੍ਰੈਂਟ ਗੁਜਰਾਤ ਸਮਿੱਟ ਵਿੱਚ ਸ਼ਿਰਕਤ ਕਰਨ ਆਏ ਅੰਬਾਨੀ ਨੇ ਇਹ ਐਲਾਨ ਕੀਤਾ। ਇਸ ਸਮਿੱਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰ ਰਹੇ ਹਨ। ਇਸ ਪ੍ਰੋਗਰਾਮ ਵਿੱਚ ਵਿਦੇਸ਼ਾਂ ਦੇ ਵਪਾਰੀਆਂ ਨੇ ਵੀ ਸ਼ਿਰਕਤ ਕੀਤੀ ਹੈ।

ਰਿਲਾਇੰਸ ਜੀਓ ਆਪਣੇ ਗਾਹਕਾਂ ਨੂੰ 5 ਸਤੰਬਰ ਤੋਂ ਹੁਣ ਤੱਕ ਫਰੀ ਸੇਵਾ ਦੇ ਰਿਹਾ ਹੈ। ਕੰਪਨੀ ਨੇ ਵੈਲਕਮ ਆਫਰ ਨੂੰ ਖਤਮ ਕਰਕੇ ਹੁਣ ਨਿਊ ਯੀਅਰ ਆਫਰ ਸ਼ੁਰੂ ਕਰ ਦਿੱਤਾ ਹੈ। ਇਹ ਮਾਰਚ 2017 ਤੱਕ ਚੱਲੇਗਾ।


Loading...