ਜਿਓ ਲਾਂਚ ਕਰੇਗਾ ‘ਲੋਕੇਟ ਮਾਈ ਡਿਵਾਈਸ’ ਫੀਚਰ

ਜਿਓ ਲਾਂਚ ਕਰੇਗਾ ‘ਲੋਕੇਟ ਮਾਈ ਡਿਵਾਈਸ’ ਫੀਚਰ

ਜਲੰਧਰ- ਸਤੰਰਬ 'ਚ ਲਾਂਚ ਹੋਏ ਰਿਲਾਇੰਸ ਜਿਓ ਨੇ ਪੂਰੇ ਦੇਸ਼ 'ਚ ਧੂਮ ਮਚਾਈ ਹੋਈ ਹੈ। ਵੈਲਕਮ ਆਫਰ ਤੋਂ ਬਾਅਦ, ਹੈਪੀ ਨਿਊ ਈਯਰ ਆਫਰ ਆਉਣ ਨਾਲ ਇਸ ਦੇ ਯੂਜ਼ਰਸ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਜਿਓ ਦੀ ਸਰਵਿਸ ਤੋਂ ਖੁਸ਼ ਲੋਕ, ਬਾਕੀ ਲੋਕਾਂ ਨੂੰ ਵੀ ਜਿਓ ਦੀ ਵਰਤੋਂ ਕਰਨ ਦੀ ਸਲਾਹ ਦੇ ਰਹੇ ਹਨ। ਇਨੀਂ ਦਿਨੀਂ ਕੰਪਨੀ ਦੀ ਨਵੀਂ ਸੇਵਾ ਨੂੰ ਲੈ ਕੇ ਪੂਰੇ ਇੰਟਰਨੈੱਟ 'ਤੇ ਧਮਾਲ ਮਚੀ ਹੋਈ ਹੈ। ਟੈਲੀਕਾਮ ਟਾਕ ਰਿਪੋਰਟ ਦੁਆਰਾ ਦਿੱਤੀ ਗਈ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਜਿਓ ਜਲਦੀ ਹੀ ਲੋਕੇਸ਼ਨ ਟ੍ਰੇਸ ਕਰਨ ਦੇ ਫੀਚਰ ਨੂੰ ਵੀ ਲਾਂਚ ਕਰ ਸਕਦੀ ਹੈ। ਇਸ ਫੀਚਰ ਨੂੰ ਲੋਕੇਟ ਮਾਈ ਡਿਵਾਈਸ ਨਾਂ ਦਿੱਤਾ ਜਾਵੇਗਾ। ਇਹ ਫੀਚਰ ਡਿਵਾਈਸ 'ਚ ਜੀ.ਪੀ.ਐੱਸ. ਦੀ ਮਦਦ ਨਾਲ ਕੰਮ ਕਰੇਗਾ। ਇਹ ਫੀਚਰ ਉਨ੍ਹਾਂ ਯੂਜ਼ਰਸ ਲਈ ਕਾਫੀ ਫਾਇਦੇਮੰਦ ਹੋਵੇਗਾ ਜੋ ਬਹੁਤ ਜਲਦੀ-ਜਲਦੀ ਆਪਣੇ ਸਮਾਰਟਫੋਨ ਨੂੰ ਗੁਆ ਦਿੰਦੇ ਹਨ। 

ਜ਼ਿਕਰਯੋਗ ਹੈ ਕਿ ਲੋਕੇਟ ਮਾਈ ਡਿਵਾਈਸ ਫੀਚਰ, ਸਮਰਾਟਫੋਨ ਦੀ ਲੋਕੇਸ਼ਨ ਹਿਸਟਰੀ ਦੇ ਬਾਰੇ 'ਚ ਜਾਣਕਾਰੀ ਪ੍ਰਦਾਨ ਕਰੇਗਾ। ਯੂਜ਼ਰਸ, ਮੈਪ ਵਿਊ ਰਾਹੀ ਫੋਨ ਕਿਥੇ-ਕਿਥੇ ਸੀ, ਨੂੰ ਦੇਖਿਆ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਚੋਰੀ ਕੀਤੇ ਗਏ ਫੋਨ ਨੂੰ ਵੀ ਲੱਭਿਆ ਜਾ ਸਕਦਾ ਹੈ। ਹਾਲੇ ਇਹ ਫੀਚਰ, ਲਾਈਵ ਨਹੀਂ ਹੋਇਆ ਹੈ ਅਤੇ ਯੂਜ਼ਰਸ, ਆਪਣੇ ਫੋਨ ਦੀ ਲੋਕੇਸ਼ਨ ਨੂੰ ਵੈੱਬਸਾਈਟ 'ਤੇ ਹੀ ਟ੍ਰੈਕ ਕਰ ਸਕਦੇ ਹਨ। ਨਾਲ ਹੀ ਯੂਜ਼ਰ ਦਾ ਸਮਾਰਟਫੋਨ ਚੋਰੀ ਹੋਣ 'ਤੇ ਜਿਓ, ਜਿਓ ਸਕਿਓਰਿਟੀ ਐਪ ਦੀ ਮਦਦ ਨਾਲ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਕਰ ਸਕਦੇ ਹਨ। 

ਇਸ ਐਪ ਦੀ ਮਦਦ ਨਾਲ ਯੂਜ਼ਰਸ ਰਿਮੋਟਲੀ ਡਾਟਾ ਨੂੰ ਹਟਾਉਣ ਜਾਂ ਸਮਾਰਟਫੋਨ ਨੂੰ ਲਾਕ ਵੀ ਕਰਨ 'ਚ ਸਮਰੱਥ ਹੋਣਗੇ। ਇਸ ਦੇ ਉਲਟ, ਰਿਪੋਰਟ 'ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕੋਈ ਵੀ ਜਾਣਕਾਰੀ ਜੇਕਰ ਇਸ ਬਾਰੇ 'ਚ ਆਉਂਦੀ ਹੈ ਤਾਂ ਇਸ ਨੂੰ ਜਨਤਕ ਤੌਰ 'ਤੇ ਐਲਾਨ ਕੀਤਾ ਜਾਵੇਗਾ। ਨਾਲ ਹੀ ਇਹ ਵੀ ਦੱਸਿਆ ਜਾਵੇਗਾ ਕਿ ਇਹ ਸੁਵਿਧਾ ਸਿਰਪ ਲਾਈਫ ਫੋਨ 'ਚ ਮਿਲੇਗੀ ਜਾਂ ਫਿਰ ਦੂਜੇ ਫੋਨਾਂ 'ਚ।