ਟਵਿੱਟਰ ਨੇ ਲਾਂਚ ਕੀਤਾ Advertisers ਲਈ ਨਵਾਂ ਫੀਚਰ , ਇੰਝ ਕਰੇਗਾ ਕੰਮ

ਟਵਿੱਟਰ ਨੇ ਲਾਂਚ ਕੀਤਾ Advertisers ਲਈ ਨਵਾਂ ਫੀਚਰ , ਇੰਝ ਕਰੇਗਾ ਕੰਮ

ਜਲੰਧਰ- ਟਵਿੱਟਰ ਨੇ ਐਡਵਰਟਾਈਜਰਸ ਲਈ ਇਕ ਨਵਾਂ ਫੀਚਰ ਐਡ ਕੀਤਾ ਹੈ। ਕਿਸੇ ਖਾਸ ਈਵੈਂਟ ਜਾਂ ਕਿਸੇ ਖਾਸ ਸੀਰੀਜ਼ 'ਤੇ ਹੋਏ ਟਵੀਟਸ ਨੂੰ ਪ੍ਰਮੋਟ ਕਰ ਲਈ ਟਵਿੱਟਰ ਨੇ ਇਸ ਫੀਚਰ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਪਹਿਲਾ 'Sponsored Moment' ਸਾਰੇ ਪਬਲਿਸ਼ਰਸ ਲਈ ਲਾਈਵ ਹੋ ਗਿਆ ਹੈ। ਇਸ ਦੇ ਤਹਿਤ ਸਾਰੇ ਐਡਵਰਟਾਈਜਰਸ ਨੂੰ 'In-Stream Sponsorship' ਦਾ ਹਿੱਸਾ ਬਣਨਾ ਹੋਵੇਗਾ।

'Sponsored Moment' ਦੇ ਤਹਿਤ ਐਡਵਰਟਾਈਜਰਸ ਨੂੰ ਬ੍ਰੈਂਡਡ ਕਵਰ ਇਮੇਜ਼ ਐਡ ਅਤੇ ਰਾਊਂਡ-ਅਪ ਟਵਿਟਸ ਕਰਨ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਮੋਮੈਂਟ ਨੂੰ ਸਪੈਸੀਫਿਕ ਔਡਿਅੰਸ ਲਈ ਪ੍ਰਮੋਟ ਕੀਤਾ ਜਾ ਸਕਦਾ ਹੈ। ਇਸ ਲਈ ਟਵਿੱਟਰ ਦਾ ਐਡਵਰਟਾਈਜਰਸ ਟੂਲ ਦਾ ਇਸਤੇਮਾਲ ਕਰ ਸਕਦੇ ਹੋ।

ਇਸ ਫੀਚਰ ਦਾ ਇਸਤੇਮਾਲ ਸਿਰਫ ਯੂਜ਼ਰਸ ਜਾਂ ਪਾਰਟਨਰ ਹੀ ਕਰ ਸਕਦੇ ਹਨ, ਜਿੰਨ੍ਹਾਂ ਦੇ ਠੀਕ-ਠਾਕ ਫਾਲੋਵਰਸ ਹੋਵੇ। ਇਸ ਸ਼੍ਰੇਣੀ 'ਚ ਨਿਊਜ਼ ਚੈਨਲਸ, ਡਿਜੀਟਲ ਪਬਲਿਸ਼ਰਸ ਅਤੇ ਹੋਰ ਸੰਸਥਾਵਾਂ ਆਉਂਦੀਆਂ ਹਨ। ਮੋਮੈਂਟ ਨੂੰ ਸਪਾਨਸਰ ਕਰਨ ਦਾ ਖਰਚ ਕਲਾਇੰਟ, ਈਵੈਂਟ ਅਤੇ ਇੰਡਸਟਰੀ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ।