ਗੂਗਲ ਨੇ ਡੂਡਲ ਰਾਹੀਂ Anusuya Sarabhai ਨੂੰ ਦਿਤੀ ਸ਼ਰਧਾਂਜਲੀ

 ਗੂਗਲ ਨੇ ਡੂਡਲ ਰਾਹੀਂ Anusuya Sarabhai ਨੂੰ ਦਿਤੀ ਸ਼ਰਧਾਂਜਲੀ

ਜਲੰਧਰ - ਅਮਰੀਕੀ ਟੈਕਨਾਲੋਜੀ ਕੰਪਨੀ ਗੂਗਲ ਨੇ ਅੱਜ ਨਵਾਂ ਡੂਡਲ ਬਣਾ ਕੇ ਮਸ਼ਹੂਰ ਸਮਾਜਿਕ ਕਰਮਚਾਰੀ ਅਨਸੁਈਆ ਸਾਰਾਭਾਈ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਬੁਣਕਰਾਂ ਅਤੇ ਟੈਕਸਟਾਈਲ ਉਦਯੋਗ ਦੇ ਮਜਦੂਰਾਂ ਦੇ ਹੱਕ ਦੀ ਲੜਾਈ ਲੜਨ ਲਈ 1920 'ਚ ਮਜ਼ਦੂਰ ਮਹਾਜਨ ਸੰਘ ਦੀ ਸਥਾਪਨਾ ਕੀਤੀ ਸੀ, ਜੋ ਭਾਰਤ ਦੇ ਟੈਕਸਟਾਈਲ ਮਜ਼ਦੂਰਾਂ ਦਾ ਸਭ ਤੋਂ ਵੱਡਾ ਪੁਰਾਣਾ ਯੂਨੀਅਨ ਹੈ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ -
ਅਨੁਸੁਈਆ ਦਾ ਜਨਮ 11 ਨਵੰਬ, 1885 ਨੂੰ ਅਹਿਮਦਾਬਾਦ 'ਚ ਸਾਰਾਭਾਈ ਪਰਿਵਾਰ 'ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਸਾਰਾਭਾਈ ਅਤੇ ਪਿਤਾ ਦਾ ਜਨਮ ਗੋਦਾਵਰੀਬਾ ਸੀ। 1912 'ਚ ਉਹ ਮੈਡੀਕਲ ਦੀ ਡਿਗਰੀ ਲੈਣ ਲਈ ਇੰਗਲੈਂਡ ਚੱਲੀ ਗਈ ਸੀ।

ਭਾਰਤ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਔਰਤਾਂ ਅਤੇ ਸਮਾਜ ਦੇ ਗਰੀਬ ਵਰਗ ਦੀ ਭਲਾਈ ਲਈ ਕੰਮ ਕੀਤਾ। ਉਨ੍ਹਾਂ ਨੇ ਇਕ ਸਕੂਲ ਖੋਲਿਆ। ਹੁਣ ਉਨ੍ਹਾਂ ਨੇ 36 ਘੰਟਿਆਂ ਦੀ ਸ਼ਿਫਟ ਤੋਂ ਬਾਅਦ ਥੱਕ ਦੇ ਚੂਰ ਹੋ ਚੁੱਕੀ ਮਿਲ ਦੀ ਔਰਤ ਮਜ਼ਦੂਰਾਂ ਨੂੰ ਘਰ ਆਉਂਦੇ ਦੇਖਿਆ ਤਾਂ ਉਨ੍ਹਾਂ ਨੇ ਮਜਦੂਰ ਅੰਦੋਲਨ ਕਰਨ ਦਾ ਫੈਸਲਾ ਲਿਆ।

ਉਨ੍ਹਾਂ ਨੇ 1914 'ਚ ਅਹਿਮਦਾਬਾਦ 'ਚ ਹੜਤਾਲ ਦੌਰਾਨ ਟੈਕਟਾਈਲ ਮਜ਼ਦੂਰਾਂ ਨੂੰ ਸੰਗਠਿਤ ਕਰਨ 'ਚ ਮਦਦ ਕੀਤੀ। ਇਸ ਤੋਂ ਬਾਅਦ ਗਾਂਧੀ ਜੀ ਨੇ ਵੀ ਮਜ਼ਦੂਰਾਂ ਵੱਲੋਂ ਹੜਤਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਅੰਤ 'ਚ ਮਜ਼ਦੂਰਾਂ ਨੂੰ 35 ਫੀਸਦੀ ਵਾਧਾ ਹੋਇਆ। ਇਸ ਤੋਂ ਬਾਅਦ 1920 'ਚ ਮਜ਼ਦੂਰ ਮਹਾਜਨ ਸੰਘ ਦੀ ਸਥਾਪਨਾ ਹੋਈ।