ਆਈਫੋਨ ਫੱਟਣ ਨਾਲ 1 ਨੌਜਵਾਨ ਜ਼ਖਮੀ

ਆਈਫੋਨ ਫੱਟਣ ਨਾਲ 1 ਨੌਜਵਾਨ ਜ਼ਖਮੀ

ਜਲੰਧਰ: ਐਪਲ ਸਟੋਰ 'ਤੇ ਇਕ ਆਈਫੋਨ ਦੇ ਫੱਟਣ ਨਾਲ ਨੋਜਵਾਨ ਦੇ ਜਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਸਵੀਟਜ਼ਰਲੈਂਡ ਦੇ Zurich ਦੇ ਇਕ ਐਪਲ ਸਟੋਰ 'ਤੇ ਘਟੀ ਹੈ। ਰਿਪੋਰਟ ਦੇ ਮੁਤਾਬਕ, Zurich ਪੁਲਸ ਨੇ ਦੱਸਿਆ ਹੈ ਐਪਲ ਸਟੋਰ 'ਤੇ ਇਕ ਨੌਜਵਾਨ ਫੋਨ ਨੂੰ ਰਿਪੇਅਰ ਕਰ ਰਿਹਾ ਸੀ ਕਿ ਉਦੋਂ ਹੀ ਅਚਾਨਕ ਆਈਫੋਨ ਬਲਾਸਟ ਹੋ ਗਿਆ। ਇਸ ਬਲਾਸਟ ਨਾਲ ਨੌਜਵਾਨ ਦਾ ਥੋੜ੍ਹਾ-ਜਿਹਾ ਹੱਥ ਸੜ ਗਿਆ ਅਤੇ ਜਦ ਕਿ 7 ਹੋਰ ਲੋਕ ਵੀ ਮਾਮੂਲੀ ਰੂਪ ਨਾਲ ਜਖ਼ਮੀ ਹੋਏ ਹਨ।

ਪੁਲਸ ਨੇ ਇਹ ਵੀ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਸਟੋਰ 'ਤੇ ਕਰੀਬ 50 ਲੋਕ ਮੌਜੂਦ ਸਨ। ਜਿਸ 'ਚ ਗਾਹਕ ਅਤੇ ਸਟਾਫ ਵੀ ਸ਼ਾਮਿਲ ਸਨ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਹਾਲਾਂਕਿ ਇਸ ਹਾਦਸੇ 'ਤੇ ਅਜੇ ਤੱਕ ਐਪਲ ਵਲੋਂ ਕੋਈ ਬਿਆਨ ਨਹੀਂ ਆਇਆ ਹੈ।