Diwali Offer: Bajaj ਤੇ TVS ਵਾਹਨਾਂ ‘ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ

Diwali Offer: Bajaj ਤੇ TVS ਵਾਹਨਾਂ ‘ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ

ਜਲੰਧਰ- ਜੇਕਰ ਤੁਸੀਂ ਵੀ ਬਾਈਕ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਬੇਹੱਦ ਖਾਸ ਹੋ ਸਕਦਾ ਹੈ। ਦਰਅਸਲ, ਤਿਉਹਾਰੀ ਸੀਜ਼ਨ ਦੇ ਚੱਲਦੇ ਬਜਾਜ ਆਟੋ ਅਤੇ ਟੀ.ਵੀ.ਐੱਸ. ਮੋਟਰਸ ਨੇ ਕੁਝ ਖਾਸ ਆਫਰਸ ਦੀ ਪੇਸ਼ਕਸ਼ ਕੀਤੀ ਹੈ। ਬਜਾਜ ਆਟੋ ਨੇ ਦੀਵਾਲੀ 'ੇਤ ਪਲਸਰ ਅਤੇ ਅਵੈਂਜਰ ਰੇਂਜ ਦੀ ਮੋਟਰਸਾਈਕਲ 'ਤੇ 0 ਫੀਸਦੀ ਫਾਈਨਾਂਸ ਦੀ ਸਕੀਮ ਕੱਢੀ ਹੈ। ਉਥੇ ਹੀ ਟੀ.ਵੀ.ਐੱਸ. ਨੇ ਵੀ ਆਪਣੇ ਸਕੂਟਰ 'ਤੇ ਕਾਫੀ ਸ਼ਾਨਦਾਰ ਆਫਰ ਪੇਸ਼ ਕੀਤਾ  ਹੈ।

ਬਜਾਜ ਆਟੋ 0% ਫਾਈਨਾਂਸ ਸਕੀਮ
ਬਜਾਜ ਨੇ ਪਲਸਰ ਆਰ.ਐੱਸ.200, ਪਲਸਰ ਐੱਨ.ਐੱਸ.200, ਪਲਸਰ 220 ਐੱਫ, ਅਵੈਂਜਰ 220, ਪਲਸਰ 180, ਪਲਸਰ ਐੱਨ.ਐੱਸ.160, ਅਵੈਂਜਰ 150 'ਤੇ 0 ਫੀਸਦੀ ਫਾਈਨਾਂਸ ਸਕੀਮ ਕੱਢੀ ਹੈ। ਪਲਸਰ ਆਰ.ਐੱਸ.200 ਨੂੰ ਤੁਸੀਂ ਸਿਰਫ 4584 ਰੁਪਏ ਦੀ ਈ.ਐੱਮ.ਆਈ. 'ਤੇ ਖਰੀਦ ਸਕਦੇ ਹੋ। ਸਕੀਮ ਦੇ ਤਹਿਤ ਤੁਹਾਨੂੰ 6468 ਰੁਪਏ ਦਾ ਲਾਭ ਮਿਲੇਗਾ। ਇਸ ਤਰ੍ਹਾਂ ਤੁਸੀਂ ਪਲਸਰ ਐੱਨ.ਐੱਸ.200 ਅਤੇ 220 ਐੱਫ ਅਤੇ ਅਵੈਂਜਰ 220 'ਤੇ 3917 ਦੀ ਈ.ਐੱਮ.ਆਈ. 'ਤੇ ਘਰ ਲੈ ਕੇ ਜਾ ਸਕਦੇ ਹੋ। ਇਥੇ ਤੁਹਾਨੂੰ 5532 ਰੁਪਏ ਦਾ ਲਾਭ ਮਿਲੇਗਾ।

ਉਥੇ ਹੀ ਪਲਸਰ 150 ਸਿਰਫ 3250 ਰੁਪਏ ਦੀ ਈ.ਐੱਮ.ਆਈ. 'ਤੇ ਮਿਲ ਰਿਹਾ ਹੈ। ਇਹ ਮੋਟਰ ਸਾਈਕਲ ਖਰੀਦਣ 'ਤੇ ਤੁਹਾਨੂੰ 4596 ਰੁਪਏ ਦੀ ਛੋਟ ਮਿਲੇਗੀ। ਇਸ ਦੇ ਨਾਲ ਹੀ ਬਜਾਜ ਵੀ15, ਵੀ12, ਡਿਸਕਵਰ 125, ਪਲੈਟਿਨਾ ਅਤੇ ਸੀ.ਟੀ.100 ਬਾਈਕ 'ਤੇ ਵੀ 2100 ਰੁਪਏ ਦੀ ਛੋਟ ਮਿਲ ਰਹੀ ਹੈ।

TVS ਇਸ ਸਕੂਟਰ 'ਤੇ ਦੇ ਰਹੀ ਹੈ ਸਪੈਸ਼ਲ ਆਫਰ
ਟੀ.ਵੀ.ਐੱਸ. ਨਵੇਂ ਆਫਰਸ ਦੇ ਤਹਿਤ ਕੰਪਨੀ 3.99 ਫੀਸਦੀ ਵਿਆਜ਼ ਦਰ 'ਤੇ ਇਸ ਨੂੰ ਫਾਈਨਾਂਸ ਕਰ ਰਹੀ ਹੈ। ਇੰਨਾ ਹੀ ਨਹੀਂ ਗਾਹਕ 6999 ਰੁਪਏ ਦੀ ਡਾਊਨ ਪੇਮੈਂਟ 'ਤੇ ਇਸ ਨੂੰ ਘਰ ਲੈ ਕੇ ਜਾ ਸਕਦੇ ਹਨ।