ਭਾਰਤੀ ਯੂਜ਼ਰਸ ਲਈ ਹਿੰਦੀ ‘ਚ ਲਾਂਚ ਹੋਈ DocsApp

 ਭਾਰਤੀ ਯੂਜ਼ਰਸ ਲਈ ਹਿੰਦੀ ‘ਚ ਲਾਂਚ ਹੋਈ DocsApp

ਜਲੰਧਰ- ਆਨਲਾਈਨ ਟੈਟ ਆਧਾਰਿਤ ਸਲਾਹ ਦੇਣ ਵਾਲੀ ਡਾਕਸਐਪ ਹੁਣ ਹਿੰਦੀ 'ਚ ਉਪਲੱਬਧ ਹੋ ਗਈ ਹੈ। ਕੰਪਨੀ ਨੇ ਕਿਹਾ ਕਿ 30 ਮਿੰਟ ਤੋਂ ਵੀ ਘੱਟ ਸਮੇਂ 'ਚ ਮਰੀਜ਼ ਨੂੰ ਮਹਿਰ ਡਾਕਟਰਾਂ ਤੱਕ ਪਹੁੰਚ ਬਣਾਉਣ ਵਾਲੀ ਇਸ ਐਪ ਨੂੰ ਹਿੰਦੀ 'ਚ ਲਾਂਚ ਕੀਤਾ ਗਿਆ ਹੈ। ਉਥੇ ਹੀ ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਜਲਦੀ ਹੀ ਐਪ 'ਚ ਹੋਰ ਖੇਤਰੀ ਭਾਸ਼ਾਵਾਂ 'ਚ ਵੀ ਸ਼ਾਮਿਲ ਕੀਤਾ ਜਾਵੇਗਾ।

ਡਾਕਸਐਪ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਤੀਸ਼ ਕਾਨਨ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਹਮੇਸ਼ਾ ਐਡ-ਆਨ ਫੀਚਰ 'ਤੇ ਧਿਆਨ ਕੇਂਦਰਿਤ ਕਰਨ ਦੇ ਬਦਲੇ ਉਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਣ 'ਚ ਵਿਸ਼ਵਾਸ ਕੀਤਾ ਹੈ ਜਿਸ ਤੋਂ ਯੂਜ਼ਰਸ ਪ੍ਰਭਾਵਿਤ ਹੁੰਦੇ ਹਨ। ਅਜੇ ਮਰੀਜ਼ ਡਾਕਟਰਾਂ ਨਾਲ 17 ਭਾਸ਼ਾਵਾਂ 'ਚ ਗੱਲ ਕਰ ਸਕਦੇ ਹਨ ਪਰ ਹੁਣ ਹਿੰਦੀ 'ਚ ਲਾਂਚ ਕੀਤੇ ਜਾਣ ਨਾਲ ਪੂਰੀ ਐਪ ਹੀ ਅਲੱਗ ਭਾਸ਼ਾ 'ਚ ਹੋ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਿੰਦੀ ਦੇਸ਼ 'ਚ ਵਿਆਪਕ ਰੂਪ ਨਾਲ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਜ਼ਿਆਦਾਤਰ ਯੂਜ਼ਰ ਅੰਗਰੇਜੀ ਤੋਂ ਜ਼ਿਆਦਾ ਹਿੰਦੀ 'ਚ ਗੱਲਬਾਤ ਕਰਦੇ ਹਨ।