ਆਈਫੋਨ 8 ਅਤੇ 8 ਪਲੱਸ ‘ਤੇ 17 ਹਜ਼ਾਰ ਰੁਪਏ ਤਕ ਦੀ ਛੋਟ

 ਆਈਫੋਨ 8 ਅਤੇ 8 ਪਲੱਸ ‘ਤੇ 17 ਹਜ਼ਾਰ ਰੁਪਏ ਤਕ ਦੀ ਛੋਟ

ਜਲੰਧਰ—ਆਈਫੋਨ 8 ਅਤੇ ਆਈਫੋਨ 8 ਪਲੱਸ ਭਾਰਤ 'ਚ ਲਾਂਚ ਹੋ ਚੁੱਕੇ ਹਨ ਅਤੇ ਇਨ੍ਹਾਂ ਦੀ ਵਿਕਰੀ ਵੀ ਸ਼ੁਰੂ ਹੋ ਚੁੱਕੀ ਹੋਈ ਹੈ। ਸ਼ੁਰੂਆਤ 'ਚ ਸਿਟੀ ਬੈਂਕ ਨੇ ਅਮੇਜ਼ਨ ਦੇ ਜ਼ਰੀਏ ਫੋਨ ਖਰੀਦਣ 'ਤੇ 10,000 ਰੁਪਏ ਦੀ ਕੈਸ਼ਬੈਕ ਦੇਣ ਦੀ ਸ਼ੁਰੂਆਤ ਕੀਤੀ । ਫਲਿੱਪਕਾਰਟ 'ਤੇ ਵੀ ਇਸ ਦੇ ਨਾਲ ਆਫਰ ਦਿੱਤੇ ਜਾ ਰਹੇ ਹਨ। ਰਿਲਾਇੰਸ ਜਿਓ ਨੇ ਵੀ ਬਾਇਬੈਕ ਆਫਰ ਸ਼ੁਰੂ ਕੀਤਾ ਹੈ। ਇਸ ਕ੍ਰਮ 'ਚ ਹੁਣ ਈ-ਕਾਮਰਸ ਵੈੱਬਸਾਈਟ ਪੇਅ.ਟੀ.ਐੱਮ. ਨੇ ਵੀ ਆਫਰ ਲਾਂਚ ਕੀਤਾ ਹੈ।

ਪੇਅ.ਟੀ.ਐੱਮ. ਅਤੇ ਯੈੱਸ ਬੈਂਕ ਨੇ ਪਾਰਟਨਰਸ਼ਿਪ ਕੀਤੀ ਹੈ, ਜਿਸ ਦੇ ਤਹਿਤ ਕੈਸ਼ਬੈਕ ਆਫਰ ਦਿੱਤੇ ਜਾ ਰਹੇ ਹਨ। ਇਸ ਆਫਰ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਹ ਸਿਰਫ 2 ਦੋ ਦਿਨ ਤਕ ਚੱਲੇਗਾ। 10 ਅਕਤੂਬਰ ਤੋਂ ਸ਼ੁਰੂ ਹੋ ਕਰ ਇਹ ਆਫਰ 12 ਤਕ ਚੱਲੇਗਾ। ਕਸਟਮਰਸ ਨੂੰ ਪੇਅ.ਟੀ.ਐੱਮ. ਵਾਲਟ 'ਚ 15 ਹਜ਼ਾਰ ਦਾ ਕੈਸ਼ਬੈਕ ਮਿਲੇਗਾ। ਆਈਫਨ 8 ਅਤੇ 8 ਪਲੱਸ 'ਚ ਮਿਲਣ ਵਾਲੇ ਇਹ ਕੈਸ਼ਬੈਕ ਪੇਅ.ਟੀ.ਐੱਮ ਵੈੱਬਸਾਈਟ ਅਤੇ ਐਪ ਦੇ ਜ਼ਰੀਏ ਉਪਲੱਬਧ ਹੋਵੇਗਾ। ਇਸ ਆਫਰ ਲਈ ਤੁਹਾਨੂੰ ਪੇਅ.ਟੀ.ਐੱਮ. ਮਾਲ ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ। ਜਿਥੇ ਆਈਫੋਨ 8 ਜਾਂ 8 ਪਲੱਸ ਚੋਂ ਇਕ ਨੂੰ ਸਲੈਕਟ ਕਰਨਾ ਹੋਵੇਗਾ। ਉਦਾਹਰਣ ਦੇ ਤੌਰ 'ਤੇ ਜੇ ਤੁਸੀਂ 64 ਜੀ.ਬੀ. ਵਾਲੇ ਆਈਫੋਨ 8 ਤੇ ਕਲਿਕ ਕੀਤਾ, ਜਿਸ ਦੀ ਕੀਮਤ 64,000 ਰੁਪਏ ਹੈ ਪਰ ਇਹ ਤੁਹਾਨੂੰ ਪੇਅ.ਟੀ.ਐੱਮ. 'ਤੇ 61,700 ਰੁਪਏ 'ਚ ਮਿਲੇਗਾ। ਹੁਣ ਤੁਹਾਨੂੰ ਆਫਰ ਸਲੈਕਟ ਕਰਨਾ ਹੋਵੇਗਾ, ਇਥੇ ਦੋ ਆਫਰ ਮਿਲਣਗੇ ਜਿਸ ਚੋਂ ਇਕ ਚੁਨਣਾ ਹੋਵੇਗਾ। ਪਹਿਲਾ ਆਫਰ ਯੈੱਸ ਸਪੈਸ਼ਲ ਹੈ, ਇੱਥੇ ਲਿਖਿਆ ਹੈ, '9000 ਰੁਪਏ ਦੇ ਫਲੈਟ ਕੈਸ਼ਬੈਕ ਨਾਲ 6,000 ਰੁਪਏ ਦਾ ਐਕਸਟਰਾ ਕੈਸ਼ਬੈਕ, ਜੋ ਸਿਰਫ ਯੈੱਸ ਬੈਂਕ ਦੇ ਕ੍ਰੇਡਿਟ ਕਾਰਡ ਯੂਜ਼ਰਸ ਹੀ ਲੈ ਪਾਉਣਗੇ। ਇਹ ਐਕਸਟਰਾ 6,000 ਰੁਪਏ 20 ਨਵੰਬਰ ਤੋਂ ਪਹਿਲਾਂ ਪੇਅ.ਟੀ.ਐੱਮ. ਵਾਲਟ 'ਚ ਜਮਾ ਕਰ ਦਿੱਤੇ ਜਾਣਗੇ ਅਤੇ 9,000 ਰੁਪਏ ਦਾ ਕੈਸ਼ਬੈਕ ਫੋਨ ਡਿਲਵਰ ਹੋਣ ਦੇ 24 ਘੰਟੇ ਬਾਅਦ ਮਿਲੇਗਾ। ਤੁਹਾਨੂੰ ਆਈਫੋਨ 8 ਤੇ 17,000 ਰੁਪਏ ਦੀ ਛੋਟ ਮਿਲੇਗੀ।

ਆਈਫੋਨ 8 ਦੀ ਕੀਮਤ 64,000 ਰੁਪਏ ਹੈ, ਪਰ ਇਸ ਆਫਰ ਤਹਿਤ ਤੁਸੀ ਇਸ ਨੂੰ 46,700 ਰੁਪਏ 'ਚ ਖਰੀਦ ਸਕਦੇ ਹੋ। ਦੱਸਣਯੋਗ ਹੈ ਕਿ ਕੰਪਨੀ 3 ਨਵੰਬਰ  ਨੂੰ ਭਾਰਤ iphone x ਲਾਂਚ ਕਰੇਗੀ, ਜਿਸ ਦੀ ਸ਼ੁਰੂਆਤੀ ਕੀਮਤ 89,000 ਰੁਪਏ ਹੈ।