ਹੁਣ google flights ਦੇਵੇਗਾ ਫਲਾਈਟ ਲੇਟ ਹੋਣ ਦੀ ਜਾਣਕਾਰੀ

ਹੁਣ google flights ਦੇਵੇਗਾ ਫਲਾਈਟ ਲੇਟ ਹੋਣ ਦੀ ਜਾਣਕਾਰੀ

ਜਲੰਧਰ- ਗੂਗਲ ਸਰਚ ਇੰਜਣ 'ਚ ਯੂਜ਼ਰਸ ਦੀ ਸਹੂਲਚ ਲਈ ਫਲਾਈਟ ਦਾ ਆਪਸ਼ਨ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਤੁਸੀਂ ਕਿਸੇ ਜਾਣ ਟਿਕਟ ਚੈੱਕ ਕਰਨ ਨਾਲ ਹੀ ਉਸ ਦੀ ਬੂਕਿੰਗ ਅਤੇ ਫਲਾਈਟ ਸੰਬੰਧਿਤ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹੋ। ਹੁਣ ਗੂਗਲ ਨੇ ਫਲਾਈਟ ਟਿਕਟ 'ਚ ਇਕ ਹੋਰ ਨਵੇਂ ਫੀਚਰ ਦਾ ਐਲਾਨ ਕੀਤਾ ਹੈ।

ਗੂਗਲ ਫਲਾਈਟ 'ਚ ਤੁਸੀਂ ਸਸਤੀ ਉਡਾਨਾਂ ਨੂੰ ਸਰਚ ਕਰਨ ਤੋਂ ਲੈ ਕੇ ਉਨ੍ਹਾਂ ਨੇ ਕਿਰਾਏ ਅਤੇ ਉਪਲੱਬਧਤਾ ਦੇ ਬਾਰੇ 'ਚ ਆਸਾਨੀ ਨਾਲ ਜਾਣਾਕਰੀ ਪ੍ਰਾਪਤ ਕਰ ਸਕਦੇ ਹੋ। ਹੁਣ ਨਵੇਂ ਗੂਗਲ ਰਾਹੀਂ ਸ਼ਾਮਿਲ ਕੀਤਾ ਗਿਆ ਨਵਾਂ ਫੀਚਰ ਤੁਹਾਨੂੰ ਫਲਾਈਟ 'ਚ ਦੇਰੀ ਹੋਣ ਦੇ ਬਾਰੇ 'ਚ ਵੀ ਦੱਸੇਗਾ। ਗੂਗਲ ਹੁਣ ਭਵਿੱਖਬਾਣੀ ਕਰ ਸਕਦਾ ਹੈ ਕਿ ਉਡਾਨ ਕਦੋਂ ਤੱਕ ਦੇਰੀ ਹੋ ਸਕਦੀ ਹੈ, ਦੇਰੀ ਨਾਲ ਮਿਲਣ ਵਾਲੀ ਉਡਾਨ ਦੀ ਭਵਿੱਖਬਾਣੀ ਕਰਨ ਲਈ ਗੂਗਲ ਇਤਿਹਾਸਿਕ ਡਾਟਾ ਅਤੇ ਹਾਲ ਹੀ ਉਡਾਨ ਸਥਿਤੀ ਜਾਣਕਾਰੀ ਦੇ ਜੋੜ ਦੀ ਵਰਤੋਂ ਕਰ ਸਕਦੇ ਹੋ।

ਗੂਗਲ ਫਲਾਈਟ ਯਾਤਰੀਆਂ ਨੂੰ ਸੂਚਿਤ ਕਰੇਗਾ ਕਿ ਉਡਾਨ 'ਚ ਦੇਰੀ ਕਿਉਂ ਹੋ ਰਹੀ ਹੈ। ਇਸ ਦੇ ਬਾਰੇ 'ਚ ਜਾਣਕਾਰੀ ਵੀ ਪ੍ਰਦਾਨ ਕਰਾਈ ਜਾਵੇਗੀ। ਦੇਰੀ ਦੀ ਭਵਿੱਖਬਾਣੀ ਸਿਰਫ ਹੁਣ ਦਿਖਾਈ ਦੇਵੇਗੀ, ਜਦੋਂ ਗੂਗਲ ਦੇ algorithms 80% ਹੋ ਜਾਵੇਗੀ। ਗੂਗਲ ਦੇ ਬਲਾਗ ਪੇਜ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਯਾਤਰਾ ਦੇ ਸਭ ਤੋਂ ਤਣਾਵਪੂਰਨ ਹਿੱਸਿਆਂ 'ਚੋਂ ਇਕ ਹਵਾਈ ਅੱਡੇ 'ਤੇ ਉਡਾਨ ਦਾ ਇੰਤਜ਼ਾਰ ਕਰਨਾ ਹੁੰਦਾ ਹੈ, ਕੁਉਂਕਿ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਤੁਹਾਡੀ ਉਡਾਨ ਸਮੇਂ 'ਤੇ ਹੈ ਜਾਂ ਨਹੀਂ। ਉਡਾਨਾਂ ਦੀ ਦੇਰੀ ਬਾਰੇ 'ਚ ਪਹਿਲਾਂ ਤੋਂ ਹੀ ਦੇਰੀ 'ਤੇ ਪਤਾ  ਚੱਲਦਾ ਹੈ ਅਤੇ ਹੁਣ ਅਸੀਂ ਉਨ੍ਹਾਂ ਦੇਰੀ ਦੇ ਕਾਰਨਾਂ ਨੂੰ ਸਾਂਝਾ ਕਰ ਰਹੇ ਹਨ।

ਗੂਗਲ ਦਾ ਕਹਿਣਾ ਹੈ ਕਿ ਇਤਿਹਾਸਿਕ ਉਡਾਨ ਸਥਿਤੀ ਡਾਟਾ ਦੀ ਵਰਤੋਂ ਕਰਦੇ ਹੋਏ, ਸਾਡੀ machine learning algorithms ਕੁਝ ਦੇਰੀ ਦੀ ਭਵਿੱਖਬਾਣੀ 'ਚ ਘੱਟ ਤੋਂ ਘੱਟ 80% ਯਕੀਨ ਹੋਵੇ ਤਾਂ ਦੇਰੀ ਹੋ ਜਾਣ ਦੀ ਜਾਣਕਾਰੀ ਦੇਣਗੇ। ਅਸੀਂ ਹੁਣ ਵੀ ਤੁਹਾਨੂੰ ਸਮੇਂ ਨਾਲ ਹਵਾਈ ਅੱਡੇ 'ਤੇ ਜਾਣ ਦੀ ਸਲਾਹ ਦਿੰਦੇ ਹਨ।