Google Go ਐਪ ਹੋਇਆ ਲਾਂਚ, ਇਕ ਹੀ ਐਪ ‘ਚ ਮਿਲਣਗੇ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਤੇ ਮੈਪਸ

Google Go ਐਪ ਹੋਇਆ ਲਾਂਚ, ਇਕ ਹੀ ਐਪ ‘ਚ ਮਿਲਣਗੇ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਤੇ ਮੈਪਸ

ਜਲੰਧਰ- ਘੱਟ ਕੀਮਤ ਵਾਲੇ ਹੈਂਡਸੈੱਟ ਇਸਤੇਮਾਲ ਕਰਨ ਵਾਲੇ ਇੰਟਰਨੈੱਟ ਯੂਜ਼ਰ ਨੂੰ ਬਿਹਤਰੀਨ ਅਨੁਭਵ ਦੇਣ ਲਈ ਨਵੀਂ ਐਪ ਗੂਗਲ ਗੋ ਲਾਂਚ ਕੀਤੀ ਗਈ ਹੈ। ਇਸ ਐਪ ਰਾਹੀਂ ਗੂਗਲ ਦੀ ਸਰਵਿਸ ਜਿਵੇਂ- ਸਰਚ, ਵੌਇਸ ਸਰਚ, ਜਿਫ, ਯੂਟਿਊਬ, ਟ੍ਰਾਂਸਲੇਟ ਅਤੇ ਮੈਪਸ ਤੇ ਸਰਚ ਬਾਰ ਵਰਗੀਆਂ ਸਾਰੀਆਂ ਸੁਵਿਧਾਵਾਂ ਇਕ ਥਾਂ ਮਿਲਦੀਆਂ ਹਨ। ਗੂਗਲ ਗੋ 'ਚ ਸਰਚ ਟ੍ਰੈਂਡ ਅਤੇ ਕਿਸੇ ਖਾਸ ਮੁੱਦੇ 'ਤੇ ਵੈੱਬ 'ਤੇ ਚੱਲ ਰਹੀ ਟਾਪ ਸਟੋਰੀ ਵੀ ਦਿਸੇਗੀ। ਮੰਗਲਵਾਰ ਨੂੰ ਗੂਗਲ ਫਾਰ ਇੰਡੀਆ ਈਵੈਂਟ 'ਚ ਕੰਪਨੀ ਨੇ ਨਵੀਂ ਗੂਗਲ ਗੋ ਐਪ ਲਾਂਚ ਕੀਤੀ ਹੈ। ਗੂਗਲ ਦੇ ਵਾਈਸ ਪ੍ਰੈਜ਼ਿਡੈਂਟ ਇੰਜੀਨੀਅਰਿੰਗ ਕੇ. ਸ਼ਸ਼ੀਧਰ ਠਾਕੁਰ ਨੇ ਈਵੈਂਟ 'ਚ ਕਿਹਾ ਕਿ ਅਸੀਂ ਹਜ਼ਾਰਾਂ ਭਾਰਤੀ ਨਾਗਰਿਕਾਂ ਤੋਂ ਫੀਡਬੈਕ ਲਿਆ ਤਾਂ ਜੋ ਗੂਗਲ ਗੋਅ ਰਾਹੀਂ ਨਵੇਂ ਯੂਜ਼ਰ ਤੱ ਇੰਟਰਨੈੱਟ ਦੀ ਪਹੁੰਚ ਹੋ ਸਕੇ।

ਗੂਗਲ ਦੀਆਂ ਸੇਵਾਵਾਂ ਤੋਂ ਇਲਾਵਾ ਨਵੀਂ ਗੋ ਐਪ ਰਾਹੀਂ ਯੂਜ਼ਰਸ ਨੂੰ ਫੇਸਬੁੱਕ, ਕ੍ਰਿਕਬਜ਼ ਅਤੇ ਇੰਸਟਾਗ੍ਰਾਮ ਵਰਗੀਆਂ ਐਪ ਵੀ ਮਿਲਣਗੀਆਂ। ਐਪ 'ਚ ਇਕ ਬਟਨ ਹੈ ਜਿਸ ਨਾਲ ਯੂਜ਼ਰ ਇਕ ਟੈਪ ਨਾਲ ਹੀ ਸਰਚ ਕਵੈਰੀ (ਪੁੱਛਗਿਛ) ਨੂੰ ਟ੍ਰਾਂਸਲੇਟ ਕਰ ਸਕਦੇ ਹਨ। 5 ਐੱਮ.ਬੀ. ਤੋਂ ਘੱਟ ਸਾਈਜ਼ ਵਾਲੀ ਗੂਗਲ ਗੋ ਐਪ 40 ਫੀਸਦੀ ਘੱਟ ਡਾਟਾ ਖਪਤ ਕਰਦੀ ਹੈ ਅਤੇ ਇਸ ਨੂੰ 1 ਜੀ.ਬੀ. ਰੈਮ ਨਾਲੋਂ ਘੱਟ ਵਾਲੇ ਡਿਵਾਈਸ ਲਈ ਆਪਟੀਮਾਈਜ਼ ਕੀਤਾ ਗਿਆ ਹੈ। ਇਹ ਐਪ ਸਾਰੇ ਐਂਡਰਾਇਡ ਡਿਵਾਈਸ 'ਤੇ ਅੱਜ ਤੋਂ ਡਾਊਨਲੋਡ ਕਰਨ ਲਈ ਉਪਲੱਬਧ ਹੈ ਅਤੇ ਐਂਡਰਾਇਡ ਡਿਵਾਈਸ 'ਚ ਇਹ ਪਹਿਲਾਂ ਤੋਂ ਇੰਸਟਾਲ ਆਏਗਾ।


512 ਐੱਮ.ਬੀ.-1 ਰੈਮ ਵਾਲੇ ਸਮਾਰਟਫੋਨ ਲਈ ਗੂਗਲ ਨੇ ਓਰਿਓ ਗੋ ਦਾ ਐਲਾਨ ਕੀਤਾ। ਇਹ ਐਂਡਰਾਇਡ 8.0 ਓਰਿਓ ਦਾ ਇਕ ਆਪਟੀਮਾਈਜ਼ਡ ਵਰਜਨ ਹੈ ਜਿਸ 1 ਘੱਟ ਕੀਮਤ ਵਾਲੇ ਸਮਾਰਟਫੋਨ ਲਈ ਬਣਾਇਆ ਗਿਆ ਹੈ। ਇਹ ਅਗਲੇ ਕੁਝ ਮਹੀਨਿਆਂ 'ਚ ਉਪਲੱਬਧ ਹੋਵੇਗਾ ਜਦ ਕਿ ਅਜੇ ਐਂਡਰਾਇਡ 8.1 ਰਾਹੀਂ ਡਿਵੈੱਲਪਰ ਲਈ ਉਪਲੱਬਧ ਹੈ। ਓਰਿਓ ਗੋ 'ਤੇ ਚੱਲਣ ਵਾਲੇ ਡਿਵਾਈਸ 'ਚ 15 ਫੀਸਦੀ ਤੇਜ਼ ਸਟਾਰਟਅਪ ਟਾਈਮ ਹੋਵੇਗਾ। ਕੰਪਨੀ ਨੇ ਕਿਹਾ ਕਿ ਪਹਿਲਾਂ ਤੋਂ ਇੰਸਟਾਲ ਆਉਣ ਵਾਲੇ ਐਪ ਆਪਟੀਮਾਈਜ਼ ਹੋਣ 'ਤੇ 50 ਫੀਸਦੀ ਘੱਟ ਸਟੋਰੇਜ ਦੀ ਖਪਤ ਕਰਨਗੇ। ਗੂਗਲ ਨੇ ਕਿਹਾ ਕਿ ਇਕ ਔਸਤ ਓਰਿਓ ਗੋ ਡਿਵਾਈਸ 'ਚ ਇਨ੍ਹਾਂ ਆਪਟੀਮਾਈਜੇਸ਼ਨ ਦੇ ਨਾਲ 1,000 ਵਾਧੂ ਤਸਵੀਰਾਂ ਸਟੋਰ ਕੀਤੀਆਂ ਜਾ ਸਕਣਗੀਆਂ।


ਓਰਿਓ ਗੋ 'ਚ ਸਟੈਂਡਰਡ ਵਰਜਨ 'ਚ ਦਿੱਤੇ ਗਏ ਸਕਿਓਰਿਟੀ ਫੀਚਰ ਹੋਣਗੇ, ਇਨ੍ਹਾਂ 'ਚ ਗੂਗਲ ਪਲੇਅ ਪ੍ਰੋਟੈਕਟ ਸ਼ਾਮਿਲ ਹੈ। ਗੋ ਐਡੀਸ਼ਨ ਡਿਵਾਈਸ ਡਿਫਾਲਟ ਤੌਰ 'ਤੇ ਐਕਟਿਵ ਡਾਟਾ ਸੇਵਰ ਫੀਚਰ ਦੇ ਨਾਲ ਆਏਗਾ। ਯੂਜ਼ਰ ਕੋਈ ਵੀ ਐਪ ਡਾਊਨਲੋਡ ਕਰਨ 'ਚ ਸਮਰੱਥ ਹੋਣਗੇ ਪਰ ਇਸ ਵਿਚ ਇਕ ਨਵਾਂ ਸੈਕਸ਼ਨ ਹੈ ਜਿਸ ਵਿਚ ਖਾਸਤੌਰ 'ਤੇ ਗੋ ਐਡੀਸ਼ਨ ਡਿਵਾਈਸ ਲਈ ਆਪਟੀਮਾਈਜ਼ ਕੀਤੇ ਗਏ ਐਪ ਸ਼ਾਮਲ ਹਨ ਜਿਵੇਂ- ਫੇਸਬੁੱਕ ਲਾਈਟ ਅਤੇ ਫਲਿਪਕਾਰਟ ਸ਼ਾਮਿਲ ਹਨ। ਗੂਗਲ ਐਪਸ ਨੂੰ ਲੋ-ਐਂਡ ਡਿਵਾਈਸ ਦੇ ਨਾਲ ਬਿਹਤਰ ਕੰਮ ਕਰਨ ਦੇ ਇਰਾਦੇ ਨਾਲ ਬਣਾਇਆ ਗਿਆ ਹੈ। ਅਸਿਸਟੈਂ, ਜੀ-ਮੇਲ, ਕ੍ਰੋਮ, ਸਰਚ, ਮੈਪਸ, ਯੂਟਿਊਬ ਅਤੇ ਜੀ-ਬੋਰਡ ਗੋ ਵਰਜਨ ਸਾਰੇ ਓਰਿਓ ਗੋ ਡਿਵਾਈਸ 'ਚ ਪ੍ਰੀਲੋਡ ਆਉਣਗੇ।


ਗੂਗਲ ਗੋ ਅਤੇ ਓਰਿਓ ਗੋ ਤੋਂ ਇਲਾਵਾ, ਈਵੈਂਟ 'ਚ ਫਾਇਲ ਗੋ ਐਪ ਲਾਂਚ ਕੀਤਾ ਗਿਆ। ਇਹ ਵੀ ਗੋ ਐਡੀਸ਼ਨ ਡਿਵਾਈਸ 'ਚ ਪ੍ਰੀ-ਇੰਸਟਾਲ ਹੋਵੇਗਾ। ਗੋ ਐਡੀਸ਼ਨ ਡਿਵਾਈਸ ਲਈ ਇਸ ਨੂੰ ਕਸਟਮ ਬਿਲਡ ਦਿੱਤਾ ਗਿਆ ਹੈ ਅਤੇ ਇਹ ਫੋਨ 'ਚ ਸਪੇਸ ਖਾਲ੍ਹੀ ਕਰਨ, ਫਾਇਲ ਟ੍ਰਾਂਸਫਰ ਲੱਭਣ ਅਤੇ ਆਫਲਾਈਨ ਫਾਇਲ ਸ਼ੇਅਰ ਕਰਨ 'ਚ ਮਦਦ ਮਿਲਦੀ ਹੈ। ਐਪ, ਯੂਜ਼ਰ ਨੂੰ ਹੈਲੀ ਫਾਇਲ ਡਿਲੀਟ ਕਰਨ ਜਾਂ ਫਿਰ ਕਿਸੇ ਸੋਸਰ (ਜਿਵੇਂ ਵਟਸਐਪ) ਦੀ ਫਾਇਲ ਨੂੰ ਸਿਰਫ ਦੋ ਟੈਪ ਰਾਹੀਂ ਡਿਲੀਟ ਕਰ ਸਕਦੇ ਹਨ।