BSNL ਨੇ ਗ੍ਰਾਹਕਾਂ ਲਈ ਪੇਸ਼ ਕੀਤਾ ‘ਹੈਪੀ ਆਫਰ’ ਪਲਾਨ

BSNL ਨੇ ਗ੍ਰਾਹਕਾਂ ਲਈ ਪੇਸ਼ ਕੀਤਾ ‘ਹੈਪੀ ਆਫਰ’ ਪਲਾਨ

ਜਲੰਧਰ—ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਯੂਜ਼ਰਸ ਨੂੰ ਆਪਣੇ ਵੱਲ ਅਕਰਸ਼ਤ ਕਰਨ ਲਈ ਹੈਪੀ ਆਫਰ ਯੋਜਨਾ ਸ਼ੁਰੂ ਕੀਤੀ ਹੈ, ਜਿਸ 'ਚ ਕੰਪਨੀ ਨੇ ਆਪਣੇ ਚੁਨਿੰਦਾ ਪ੍ਰੀਪੇਡ ਪਲਾਨਸ 'ਤੇ 43 ਫੀਸਦੀ ਤਕ ਦਾ ਟਾਕ ਟਾਈਮ ਅਤੇ ਡਾਟਾ ਪਲਾਨਸ 'ਚ ਵੀ ਬਦਲਾਅ ਕਰਦੇ ਹੋਏ 50 ਫੀਸਦੀ ਤਕ ਦਾ ਵਾਧਾ ਕੀਤਾ ਹੈ।

485 ਰੁਪਏ
ਇਸ ਰਿਚਾਰਜ 'ਤੇ ਯੂਜ਼ਰਸ ਨੂੰ 90 ਦਿਨਾਂ ਦਾ ਟਾਕ ਟਾਈਮ, ਰੋਜਾਨਾ 1.5 ਜੀ.ਬੀ. ਡਾਟਾ ਇਸਤੇਮਾਲ ਕਰਨ ਲਈ ਮਿਲੇਗਾ। ਇਸ ਤੋਂ ਇਲਾਵਾ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਨਾਲ ਫ੍ਰੀ ਰੋਮਿੰਗ ਦੀ ਵੀ ਸੁਵਿਧਾ ਮਿਲੇਗੀ।
666 ਰੁਪਏ
ਉੱਥੇ 666 ਰੁਪਏ ਦੇ ਰਿਚਾਰਜ 'ਤੇ ਯੂਜ਼ਰਸ ਨੂੰ 129 ਦਿਨਾਂ ਦਾ ਟਾਕ ਟਾਈਮ ਰੋਜਾਨਾ 1.5 ਜੀ.ਬੀ . ਡਾਟਾ ਮਿਲੇਗਾ ਅਤੇ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਨਾਲ ਫ੍ਰੀ ਰੋਮਿੰਗ ਦੀ ਵੀ ਸੁਵਿਧਾ ਮਿਲੇਗੀ।
187, 349 ਅਤੇ 429 ਰੁਪਏ
187 ਰੁਪਏ ਦੇ ਪਲਾਨ 'ਚ ਯੂਜ਼ਰਸ ਨੂੰ 28 ਦਿਨਾਂ ਲਈ ਰੋਜਾਨਾ 1 ਜੀ.ਬੀ. ਡਾਟਾ ਮਿਲੇਗਾ। ਉੱਥੇ ਜੇਕਰ ਗੱਲ ਕਰੀਏ 349 ਰੁਪਏ ਦੇ ਰਿਚਾਰਜ 'ਤੇ 54 ਦਿਨਾਂ ਲਈ ਰੋਜਾਨਾ 1 ਜੀ.ਬੀ. ਡਾਟਾ ਅਤੇ 429 ਰੁਪਏ ਦੇ ਰਿਚਾਰਜ 'ਤੇ 81 ਦਿਨਾਂ ਲਈ ਰੋਜਾਨਾ 1 ਜੀ.ਬੀ. ਡਾਟਾ ਮਿਲੇਗਾ।