12 ਜੂਨ ਨੂੰ ਲਾਂਚ ਹੋਵੇਗਾ honor 9 ਹੈਂਡਸੈੱਟ ਸਮਾਰਟਫੋਨ

12 ਜੂਨ ਨੂੰ ਲਾਂਚ ਹੋਵੇਗਾ honor 9 ਹੈਂਡਸੈੱਟ ਸਮਾਰਟਫੋਨ

 

ਜਲੰਧਰ- ਹੁਵਾਵੇ ਟਰਮੀਨਲ ਬ੍ਰਾਂਡ ਦੇ ਹੈਂਡਸੈੱਟ Honor 9 ਦੇ ਬਾਰੇ 'ਚ ਹੁਣ ਤੱਕ ਕਈ ਜਾਣਕਾਰੀਆਂ ਲੀਕ ਹੋ ਚੁੱਕੀਆਂ ਹਨ। ਹੁਣ ਪਤਾ ਚੱਲ ਗਿਆ ਹੈ ਕਿ ਕੰਪਨੀ ਇਸ ਨੂੰ ਅਧਿਕਾਰਿਕ ਤੌਰ 'ਤੇ ਕਿਸ ਦਿਨ ਲਾਂਚ ਕਰੇਗੀ। ਪਿਛਲੇ ਹਫਤੇ ਲੀਕ ਹੋਏ ਪੋਸਟਰ ਦੀ ਤਰ੍ਹਾਂ ਹੀ ਨਵੇਂ ਅਧਿਕਾਰਿਕ ਪੋਸਟਰ ਤੋਂ ਪੁਸ਼ਟੀ ਹੋਈ ਹੈ ਕਿ Honor 9 ਨੂੰ ਕੰਪਨੀ ਦੇ 12 ਜੂਨ ਵਾਲੇ ਇਵੈਂਟ 'ਚ ਪੇਸ਼ ਕੀਤਾ ਜਾਵੇਗਾ। ਪਲੇਫੁੱਲਡ੍ਰਾਇਡ ਵੱਲੋਂ ਜਾਰੀ ਕੀਤੇ ਗਏ ਲਾਂਚ ਪੋਸਟਰ 'ਚ ਕੰਪਨੀ ਨੇ ਡਿਊਲ ਕੈਮਰਾ ਸੈੱਟਅਪ ਦਾ ਟੀਜ਼ਰ ਦਿੱਤਾ ਹੈ। ਪੁਰਾਣੀ ਲੀਕ 'ਚ ਵੀ ਇਸ ਸੰਬੰਧ 'ਚ ਹੀ ਟੀਜ਼ਰ ਸੀ। ਗੌਰ ਕਰਨ ਵਾਲੀ ਗੱਲ ਹੈ ਕਿ ਹਾਨਰ 9 ਫਲੈਗਸ਼ਿਪ ਸਮਾਰਟਫੋਨ ਨੂੰ ਪਿਛਲੇ ਮਹੀਨੇ ਹੀ ਕੰਪਨੀ ਦੇ ਪੈਰਿਸ ਇਵੈਂਟ 'ਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਸੀ ਪਰ ਅਜਿਹਾ ਲੀਕ ਹੋਏ ਟੀਜ਼ਰ 'ਚ ਵੀ ਡਿਊਲ ਕੈਮਰਾ ਸੈੱਟਅਪ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਹੁਵਾਵੇ ਹਾਨਰ 9 ਦੇ ਪਿਛਲੇ ਹਿੱਸੇ 'ਤੇ 20 ਮੈਗਾਪਿਕਸਲ ਅਤੇ 12 ਮੈਗਾਪਿਕਸਲ ਦੇ ਸੈਂਸਰ ਦਿੱਤੇ ਜਾਣ ਦੀ ਉਮੀਦ ਹੈ। ਇਸ ਫੋਨ 'ਚ ਕਿਰਿਨ 960 ਚਿਪਸੈੱਟ ਨਾਲ 4 ਜੀ. ਬੀ. ਜਾਂ 6 ਜੀ. ਬੀ. ਰੈਮ ਹੋਣਗੇ। ਡਿਸਪਲੇ ਦੀ ਗੱਲ ਕਰੀਏ ਤਾਂ ਹੁਵਾਵੇ ਹਾਨਰ 9 'ਚ 5.2 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ ਹੋਵੇਗਾ, ਪੁਰਾਣੇ ਵੇਰੀਅੰਟ ਦੀ ਤਰ੍ਹਾਂ। ਇਸ ਤੋਂ ਇਲਾਵਾ ਹੁਵਾਵੇ ਦੇ ਅਗਲੇ ਫਲੈਗਸ਼ਿਪ ਸਮਾਰਟਫੋਨ 'ਚ ਐਂਡਰਾਇਡ 7.1.1 ਨੂਗਾ 'ਤੇ ਆਧਾਰਿਤ ਈ. ਐੱਮ. ਯੂ. ਆਈ. ਸਕਿੱਨ ਦਿੱਤਾ ਜਾਵੇਗਾ।


Loading...