JIO ਨੂੰ ਟੱਕਰ ਦੇਣ ਲਈ Airtel ਨੇ ਕੀਤੇ ਆਪਣੇ ਪਲਾਨਸ ‘ਚ ਬਦਲਾਵ

JIO ਨੂੰ ਟੱਕਰ ਦੇਣ ਲਈ Airtel ਨੇ ਕੀਤੇ ਆਪਣੇ ਪਲਾਨਸ ‘ਚ ਬਦਲਾਵ

ਜਲੰਧਰ- ਟੈਲੀਕਾਮ ਆਪਰੇਟਰ ਕੰਪਨੀ ਭਾਰਤੀ ਏਅਰਟੈੱਲ ਨੇ ਪਿਛਲੇ ਸਾਲ ਆਪਣੇ ਯੂਜ਼ਰਸ ਲਈ ਕਾਫੀ ਸ਼ਾਨਦਾਰ ਪਲਾਨਸ ਪੇਸ਼ ਕੀਤੇ ਸਨ, ਜਿੰਨ੍ਹਾਂ 'ਚ 199 ਰੁਪਏ, 349 ਰੁਪਏ, 448 ਰੁਪਏ, 509 ਰੁਪਏ ਅਤੇ 549 ਰੁਪਏ ਵਾਲੇ ਪਲਾਨ ਸ਼ਾਮਿਲ ਸਨ। ਹੁਣ ਕੰਪਨੀ ਨੇ ਇਸ ਸਾਰੇ ਪਲਾਨਸ 'ਚ ਬਦਲਾਵ ਕੀਤੇ ਹਨ, ਜਿਸ ਤੋਂ ਬਾਅਦ ਯੂਜ਼ਰਸ ਪਹਿਲਾਂ ਤੋਂ ਜ਼ਿਆਦਾ ਇੰਟਰਨੈੱਟ ਡਾਟਾ ਦਾ ਮਜ਼ਾ ਉਠਾ ਸਕਦੇ ਹਨ, ਤਾਂ ਆਓ ਜਾਣਦੇ ਹਾਂ ਕਿ ਇੰਨ੍ਹਾਂ ਪਲਾਨਸ ਦੇ ਬਾਰੇ 'ਚ...

199 ਰੁਪਏ ਦਾ ਪਲਾਨ -
ਇਸ ਪਲਾਨ 'ਚ ਪਹਿਲਾਂ ਯੂਜ਼ਰਸ ਨੂੰ 1 ਜੀ. ਬੀ. ਡਾਟਾ ਮਿਲਦਾ ਸੀ। ਹੁਣ ਇਸ 'ਚ ਯੂਜ਼ਰਸ ਨੂੰ 28 ਜੀ. ਬੀ. ਡਾਟਾ 28 ਦਿਨਾਂ ਲਈ ਮਿਲੇਗਾ। ਇਸ ਤੋਂ ਇਲਾਵਾ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਲੋਕਲ/ਐੱਸ. ਟੀ. ਡੀ. ਕਾਲਿੰਗ ਨਾਲ ਰੋਜ਼ 100 SMS ਮਿਲਣਗੇ।

399 ਰੁਪਏ ਦਾ ਪਲਾਨ -
ਇਸ ਪਲਾਨ 'ਚ ਪਹਿਲਾਂ ਯੂਜ਼ਰਸ ਨੂੰ 1 ਜੀ. ਬੀ. ਡਾਟਾ ਮਿਲਦਾ ਸੀ। ਹੁਣ ਬਦਲਾਵ ਤੋਂ ਬਾਅਦ ਯੂਜ਼ਰਸ ਨੂੰ ਇਸ ਪਲਾਨ 'ਚ ਹੁਣ 28 ਦਿਨਾਂ ਤੱਕ ਰੋਜ਼ 2 ਜੀ. ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਲੋਕਲ/ਐੱਸ. ਟੀ. ਡੀ. ਕਾਲਿੰਗ ਨਾਲ ਰੋਜ਼ 100 SMS ਮਿਲਣਗੇ।

448 ਰੁਪਏ ਦਾ ਪਲਾਨ -
448 ਰੁਪਏ ਵਾਲੇ ਇਸ ਪਲਾਨ 'ਚ ਯੂਜ਼ਰਸ ਨੂੰ ਪਹਿਲਾਂ 70 ਜੀ. ਬੀ. ਡਾਟਾ ਮਿਲਦਾ ਸੀ। ਹੁਣ 28 ਦਿਨਾਂ ਲਈ 82 ਜੀ. ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਲੋਕਲ/ਐੱਸ. ਟੀ. ਡੀ. ਕਾਲਿੰਗ ਨਾਲ ਰੋਜ਼ 100 SMS ਮਿਲਣਗੇ। ਰੋਮਿੰਗ 'ਚ ਵੀ ਆਊਟਗੋਇੰਗ ਫ੍ਰੀ ਹੋਵੇਗੀ।

509 ਰੁਪਏ ਦਾ ਪਲਾਨ -
ਪਹਿਲਾਂ ਇਸ ਪਲਾਨ 'ਚ 49 ਦਿਨਾਂ ਲਈ 98 ਜੀ. ਬੀ. ਡਾਟਾ ਮਿਲਦਾ ਸੀ। ਇਸ ਪਲਾਨ 'ਚ ਹੁਣ 91 ਜੀ. ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਲੋਕਲ/ਐੱਸ. ਟੀ. ਡੀ. ਕਾਲਿੰਗ ਨਾਲ ਰੋਜ਼ 100 SMS ਮਿਲਣਗੇ। ਰੋਮਿੰਗ 'ਚ ਵੀ ਆਊਟਗੋਇੰਗ ਫ੍ਰੀ ਹੋਵੇਗੀ।

549 ਰੁਪਏ ਦਾ ਪਲਾਨ -
ਪਹਿਲਾਂ ਇਸ ਪਲਾਨ 'ਚ ਰੋਜ਼ 2.5 ਜੀ. ਬੀ. ਡਾਟਾ ਮਿਲਦਾ ਸੀ। ਇਸ ਪਲਾਨ 'ਚ ਹੁਣ 28 ਦਿਨਾਂ ਤੱਕ ਰੋਜ਼ 3 ਜੀ. ਬੀ. ਡਾਟਾ ਮਿਲੇਗਾ ਅਤੇ ਰੋਮਿੰਗ 'ਚ ਵੀ ਆਊਟਗੋਇੰਗ ਫ੍ਰੀ ਹੋਵੇਗੀ।