Kult Ambition ਸਮਾਰਟਫੋਨ ਹੋਇਆ ਲਾਂਚ , ਕੀਮਤ 5,999 ਰੁਪਏ

Kult Ambition ਸਮਾਰਟਫੋਨ ਹੋਇਆ ਲਾਂਚ , ਕੀਮਤ 5,999 ਰੁਪਏ

ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ Kult ਨੇ ਸੋਮਵਾਰ ਨੂੰ ਭਾਰਤ 'ਚ ਆਪਣਾ ਨਵਾਂ ਬਜਟ ਸਮਾਰਟਫੋਨ Kult Ambition ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ 5,999 ਰੁਪਏ ਰੱਖੀ ਹੈ ਅਤੇ ਇਹ ਈ-ਕਾਮਰਸ ਵੈੱਬਸਾਈਟ ਅਮੇਜ਼ਨ ਇੰਡੀਆ 'ਤੇ 11 ਦਸੰਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਉਥੇ ਹੀ ਇਸ ਤੋਂ ਪਹਿਲਾਂ ਕੰਪਨੀ ਨੇ ਆਪਣੇ Kult Gladiator ਸਮਾਰਟਫੋਨ ਨੂੰ ਪੇਸ਼ ਕੀਤਾ ਸੀ।

ਬਜਟ ਕੈਟਾਗਿਰੀ 'ਚ ਲਾਂਚ ਹੋਏ ਇਸ ਸਮਾਰਟਫੋਨ 'ਚ ਸਕਿਓਰਿਟੀ ਲਈ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦਾ ਡਿਜ਼ਾਇਨ ਤੁਹਾਨੂੰ ਲੁਭਾ ਸਕਦਾ ਹੈ। ਇਸ ਦੇ ਨਾਲ ਹੀ ਰਿਅ੍ਰ ਪੈਨਲ 'ਤੇ ਕੈਮਰਾ ਸਰਕਿਲ 'ਤੇ ਸਿਲਵਰ ਕਲਰ ਦੀ ਕੋਟਿੰਗ ਹੈ। ਉਥੇ ਹੀ ਰਿਅ੍ਰ ਪੈਨਲ 'ਚ ਹੇਠਾਂ ਅਤੇ ਉਪਰਲੇ ਪਾਸੇ ਐਂਟੀਨਾ ਬੈਂਡ ਦਿੱਤਾ ਗਿਆ ਹੈ ਜੋ ਕਿ ਸਿਲਵਰ ਕਲਰ ਦਾ ਹੈ।

Kult Ambition ਦੇ ਫੀਚਰਸ
ਫੋਨ 'ਚ 5.-ਇੰਚ ਦੀ ਆਨ-ਸੇਲ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ (1280x720 ਪਿਕਸਲ) ਹੈ। ਇਸ ਦੇ ਨਾਲ ਹੀ ਇਹ ਫੋਨ ਮੀਡੀਆਟੈੱਕ MTK6737 ਕੁਆਡ-ਕੋਰ 1.25 ਗੀਗਾਹਰਟਜ਼ ਦਾ 64-ਬਿਟ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 3 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ।

ਫੋਟੋਗ੍ਰਾਫੀ ਲਈ ਫੋਨ 'ਚ 13 ਮੈਗਾਪਿਕਸਲ ਦਾ ਰਿਅ੍ਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਮੌਜੂਦ ਹੈ। ਪਾਵਰ ਬੈਕਅਪ ਲਈ ਫੋਨ 'ਚ 2,600 ਐੱਮ.ਏ.ਐੱਚ. ਦੀ ਬੈਟਰੀ ਹੈ। ਕੁਨੈਕਟੀਵਿਟੀ ਲਈ ਫੋਨ 'ਚ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੁਥ ਅਤੇ ਓ.ਟੀ.ਜੀ. ਸਪੋਰਟ ਦਿੱਤਾ ਗਿਆ ਹੈ।