ਅੱਜ ਭਾਰਤ ‘ਚ ਲਾਂਚ ਹੋਵੇਗਾ Moto X4 ਸਮਾਰਟਫੋਨ , ਮਿਲਣਗੇ ਇਹ ਫ਼ੀਚਰ

ਅੱਜ ਭਾਰਤ ‘ਚ ਲਾਂਚ ਹੋਵੇਗਾ Moto X4 ਸਮਾਰਟਫੋਨ , ਮਿਲਣਗੇ ਇਹ ਫ਼ੀਚਰ

ਜਲੰਧਰ- ਮੋਟੋਰੋਲਾ ਆਪਣਾ ਸਮਾਰਟਫੋਨ ਮੋਟੋ ਐੱਕਸ4 ਭਾਰਤ 'ਚ ਲਾਂਚ ਕਰਨ ਜਾ ਰਹੀ ਹੈ। ਭਾਰਤੀ ਮਾਰਕੀਟ 'ਚ ਇਸ ਫੋਨ ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਵੀ ਸੀ। ਕੰਪਨੀ ਦਾ ਕਹਿਣਾ ਹੈ ਕਿ ਇਹ ਬੈਸਟ ਕੈਮਰਾ ਫੋਨ ਹੈ। ਇਸ ਫੋਨ ਨੂੰ ਕੰਪਨੀ ਭਾਰਤ 'ਚ ਹੈਸ਼ਟੈਗ ਐਕਸਪੀਰੀਅੰਸ ਪਰਫੈਕਸ਼ਨ ਨਾਲ ਪ੍ਰਮੋਟ ਕਰ ਰਹੀ ਹੈ। ਮੋਟੋਰੋਲਾ ਦਾ ਇਹ ਸਮਾਰਟਫੋਨ ਮੋਟੋ ਐੱਕਸ 4 ਫਲਿੱਪਕਾਰਟ 'ਤੇ ਐਕਸਕਲੂਜ਼ਿਵ ਹੋਵੇਗਾ। ਇਸ ਫੋਨ ਦਾ ਲਾਂਚ ਈਵੈਂਟ ਦੁਪਹਿਰ 2. 30 ਵਜੇ ਸ਼ੁਰੂ ਹੋਵੇਗਾ।

ਮੋਟੋਰੋਲਾ ਮੋਟੋ ਐੱਕਸ4 ਸਮਾਰਟਫੋਨ ਸਭ ਤੋਂ ਪਹਿਲਾਂ ਬਰਲੀਨ 'ਚ ਹੋਏ ਟੈਕ ਈਵੈਂਟ IFA 'ਚ ਲਾਂਚ ਕੀਤਾ ਗਿਆ ਸੀ। ਇਹ ਫੋਨ ਬਿਹਤਰ ਹਾਰਡਵੇÎਅਰ ਨਾਲ ਹੀ ਸ਼ਾਨਦਾਰ ਫੀਚਰਸ ਦੇ ਇਕ ਬਿਹਤਰ ਕੰਬੀਨੇਸ਼ਨ ਲੱਗਦਾ ਹੈ। ਭਾਰਤ 'ਚ ਫੋਨ ਦੀ ਕੀਮਤ ਮਿਡ-ਰੇਂਜ 'ਚ ਹੋ ਸਕਦੀ ਹੈ। ਮੇਟਲ ਅਤੇ ਗਲਾਸ ਬਾਡੀ ਲੁਕਸ ਨਾਲ ਇਹ ਫੋਨ ਕਾਫੀ ਸ਼ਾਨਦਾਰ ਲੁੱਕ ਦਿੰਦੀ ਹੈ। ਇਸ ਫੋਨ ਦਾ ਡਿਜ਼ਾਈਨ ਮੋਟੋਰੋਲਾ ਨੇ ਹੋਰ ਸਮਾਰਟਫੋਨ ਨਾਲ ਕਾਫੀ ਮਿਲਦਾ-ਜੁਲਦਾ ਹੈ। ਇਸ ਦਾ ਬੈਕ ਪੈਨਲ ਬੇਹੱਦ ਸਿੰਪਲ ਹੈ, ਜਦਕਿ ਫੋਨ 'ਤੇ ਦਿੱਤੀ ਗਈ ਗਲਾਸੀ ਫਿਨਿਸ਼ ਸ਼ਾਨਦਾਰ ਹੈ।

ਫੀਚਰਸ ਦੀ ਗੱਲ ਕਰੀਏ ਤਾਂ ਇਸ਼ ਸਮਾਰਟਫੋਨ 'ਚ 5.2 ਇੰਚ ਦੀ ਫੁੱਲ ਐੱਚ. ਡੀ. ਡਿਸਪੇਲਅ ਦਿੱਤੀ ਗਈ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1080x1920 ਪਿਕਸਲ ਹੈ ਅਤੇ ਨਾਲ ਹੀ ਇਸ 'ਤੇ ਗੋਰਿਲਾ ਗਲਾਸ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਸ ਨੂੰ IP68 ਸਰਟੀਫਿਕੇਸ਼ਨ ਮਿਲਿਆ ਹੈ। ਮੋਟੋ ਐੱਕਸ4 ਕੰਪਨੀ ਨੇ ਇਸ ਕੈਮਰੇ ਨੂੰ ਹਾਈਲਾਈਟ ਕੀਤਾ ਹੈ। ਇਸ ਫੋਨ 'ਚ ਡਿਊਲ ਰਿਅਰ ਕੈਮਰਾ ਸਪੋਰਟ ਦਿੱਤਾ ਹੈ। ਇਸ 'ਚ ਇਕ 12 ਮੈਗਾਪਿਕਸਲ ਦਾ ਆਟੋਫੋਕਸ ਪਿਕਸਲ ਸੈਂਸਰ ਅਤੇ ਦੂਜਾ 8 ਮੈਗਾਪਿਕਸਲ ਦਾ ਅਲਟ੍ਰਫਾ-ਵਾਈਡ ਐਂਗਲ ਸੈਂਸਰ ਦਿੱਤਾ ਹੈ। ਸੈਲਫੀ ਲਈ ਇਸ ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ 'ਚ ਚਾਰਜ ਸਪੋਰਟ ਨਾਲ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਕ USB Type CTM Port ਚਾਰਜਿੰਗ ਲਈ ਅਤੇ ਇਕ 3.5mm ਦਾ ਹੈੱਡਫੋਨ ਜੈਕ ਵੀ ਮਿਲ ਰਿਹਾ ਹੈ। ਫੋਨ 'ਚ ਤੁਹਾਨੂੰ ਇਕ 2.2GHz ਦਾ ਔਕਟਾ-ਕੋਰ ਪ੍ਰੋਸੈਸਰ ਮਿਲ ਰਿਹਾ ਹੈ, ਜੋ ਤੁਹਾਨੂੰ ਐਡ੍ਰੋਨੋ 508 GPU ਨਾਲ ਮਿਲ ਰਿਹਾ ਹੈ।