Paytm ਜਲਦ ਸ਼ੁਰੂ ਕਰੇਗੀ FasTag ਸਰਵਿਸ, ਮਿਲੇਗਾ ਇਹ ਫਾਇਦਾ

 Paytm ਜਲਦ ਸ਼ੁਰੂ ਕਰੇਗੀ FasTag ਸਰਵਿਸ, ਮਿਲੇਗਾ ਇਹ ਫਾਇਦਾ

ਜਲੰਧਰ- ਡਿਜੀਟਲ ਪੇ. ਟੀ. ਐੱਮ. ਪੇਮੇਂਟਸ ਬੈਂਕ ਨੇ ਐਤਵਾਰ ਨੂੰ ਪੂਰੇ ਦੇਸ਼ ਦੇ ਰਾਜਮਾਰਗਾਂ 'ਤੇ ਇਲੈਕਟ੍ਰਾਨਿਕ ਟੋਲ ਸ਼ੁਲਕ ਦੇ ਕਲੈਕਸ਼ਨ ਨੂੰ ਸਮਰੱਥ ਕਰਨ ਲਈ ਪੇ. ਟੀ. ਐੱਮ. ਫਾਸਟੈਗ ਪ੍ਰਣਾਲੀ ਸ਼ੁਰੂ ਕਰਨ ਦੈ ਐਲਾਨ ਕੀਤਾ ਹੈ। ਦੱਸ ਦੱਈਏ ਕਿ ਪੇ. ਟੀ. ਐੱਮ. ਨੇ ਪੂਰੇ ਦੇਸ਼ ਦੇ ਸਾਰੇ ਰਾਜਮਾਰਗਾਂ 'ਤੇ ਟੋਲ ਸ਼ੁਲਕ ਦੇਣ ਨੂੰ ਆਸਾਨ ਬਣਾਉਣ ਲਈ ਪੇ. ਟੀ. ਐੱਮ. ਫਾਸਟੈਗ ਸਰਵਿਸ ਨੂੰ ਸ਼ੁਰੂ ਕੀਤਾ ਹੈ।

ਕੀ ਹੈ ਪੇ. ਟੀ. ਐੱਮ. ਫਾਸਟੈਗ -
ਪੇ. ਟੀ. ਐੱਮ. ਫਾਸਟੈਗ ਇਕ ਰੇਡਿਓ ਫ੍ਰੀਕਵੇਂਸੀ ਆਈਡੇਂਟੀਫਿਕੇਸ਼ਨ ਤਕਨੀਕ (ਆਰ. ਐੱਫ. ਆਈ. ਡੀ.) 'ਤੇ ਅਧਾਰਿਤ ਇਕ ਟੈਗ ਹੈ। ਇਸ ਨੂੰ ਕਈ ਵਾਰ ਯੂਜ਼ ਕੀਤਾ ਜਾ ਸਕਦਾ ਹੈ। ਅਸਲ 'ਚ ਫਾਸਟੈਗ ਇਕ ਡਿਵਾਈਸਨੁਮਾਨ ਸੈਂਸਰ ਹੁੰਦਾ ਹੈ, ਜਿਸ ਨੂੰ ਤੁਹਾਨੂੰ ਆਪਣੀ ਕਾਰ ਦੇ ਵਿੰਡਸਕਰੀਨ 'ਤੇ ਲਗਾਉਣਾ ਹੁੰਦਾ ਹੈ। ਜੇਕਰ ਤੁਹਾਡੀ ਕਾਰ 'ਤੇ ਇਹ ਟੈਗ ਲੱਗਾ ਹੁੰਦਾ ਹੈ ਤਾਂ ਤੁਸੀਂ ਟੋਲ ਪਲਾਜਾ 'ਤੇ ਬਿਨਾ ਰੁਕੇ ਲੰਘ ਸਕੋਗੇ। ਇਹ ਟੈਗ ਟੋਲ ਪਲਾਜਾ 'ਤੇ ਲੱਗੇ ਸੈਂਸਰ ਨਾਲ ਕਨੈਕਟ ਹੁੰਦਾ ਹੈ ਅਤੇ ਆਪਣੇ-ਆਪ ਹੀ ਤੁਹਾਡਾ ਟੋਲ ਭਰ ਦਿੰਦਾ ਹੈ। ਇੰਨ੍ਹਾਂ ਸਭ ਤੋਂ ਇਲਾਵਾ ਦੱਸ ਦੱਈਏ ਕਿ ਪੇ. ਟੀ. ਐੱਮ. ਫਾਸਟੈਗ ਦਾ ਪ੍ਰਯੋਗ ਕਰਨ ਵਾਲੇ ਗਾਹਕਾਂ ਨੂੰ ਹਰੇਕ ਟੋਲ ਲੈਣਦੈਣ 'ਚ 7.5% ਦਾ ਕੈਸ਼ਬੈਕ ਮਿਲੇਗਾ।