Paytm ਨੇ ਲਾਂਚ ਕੀਤਾ ਫਿਜ਼ੀਕਲ ਡੇਬਿਟ ਕਾਰਡ

Paytm ਨੇ ਲਾਂਚ ਕੀਤਾ ਫਿਜ਼ੀਕਲ ਡੇਬਿਟ ਕਾਰਡ

ਜਲੰਧਰ - ਪੇ. ਟੀ. ਐੱਮ. ਦੀ ਸ਼ੁਰੂਆਤ ਤਾਂ ਕਾਫੀ ਪਹਿਲਾਂ ਹੋ ਚੁੱਕੀ ਸੀ ਪਰ demonetization ਤੋਂ ਬਾਅਦ ਇਸ ਦਾ ਸਭ ਤੋਂ ਜ਼ਿਆਦਾ ਵਰਤੋਂ ਹੋਣੀ ਸ਼ੁਰੂ ਹੋਈ ਸੀ। ਦੇਸ਼ 'ਚ e payment ਨੂੰ ਉਤਸ਼ਾਹਿਤ ਕਰਨ ਲਈ ਇਸ ਦਾ ਯੋਗਦਾਨ ਸਭ ਤੋਂ ਜ਼ਿਆਦਾ ਰਿਹਾ ਹੈ। ਅੱਜ ਪੇ. ਟੀ. ਐੱਮ. ਨੇ ਡਿਜ਼ੀਟਲ ਪੇਮੈਂਟ ਪਲੇਟਫਾਰਮ ਮਤਲਬ ਪੇ. ਟੀ. ਐੱਮ. ਨੇ ਆਪਣਾ ਪੇਮੈਂਟਸ ਬੈਂਕ ਲਾਂਚ ਕਰ ਦਿੱਤਾ ਹੈ। ਜਿਸ ਦੇ ਆਨਲਾਈਨ ਸ਼ਾਪਿੰਗ 'ਤੇ ਕੋਈ ਚਾਰਜਰ ਨਹੀਂ ਹੈ। ਇਸ ਤੋਂ ਇਲਾਵਾ ਕੋਈ ਨਿਊਨਤਮ ਸ਼ੁਲਕ ਵੀ ਨਹੀਂ ਹੈ।

ਹੁਣ ਪੇ. ਟੀ. ਐੱਮ. ਬੈਂਕ ਨੇ ਰੁਪਏ ਅਧਾਰਿਤ ਡਿਜ਼ੀਟਲ ਲਿਆਉਣ ਦੀ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਪੇ. ਟੀ. ਐੱਮ. ਨੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਨਾਲ ਹੱਥ ਮਿਲਾਇਆ ਹੈ। ਇਸ ਤੋਂ ਬਾਅਦ ਪੇ. ਟੀ. ਐੱਮ. ਰਾਹੀਂ ਤੁਸੀਂ ਉਨ੍ਹਾਂ ਸਾਰੇ ਜਗ੍ਹਾ 'ਤੇ ਭੁਗਤਾਨ ਕਰ ਸਕਣਗੇ, ਜਿੱਥੋਂ ਤੱਕ ਕ੍ਰੇਡਿਟ ਜਾਂ ਡੇਬਿਟ ਕਾਰਡ ਲਿਆ ਜਾਂਦਾ ਹੈ। ਪੇ. ਟੀ. ਐੱਮ. ਦਾ ਇਹ ਡੇਬਿਟ ਕਾਰਡ ਉਨ੍ਹਾਂ ਸਾਰੇ ਗਾਹਕਾਂ ਨੂੰ ਦਿੱਤਾ ਜਾਵੇਗਾ, ਜਿੰਨ੍ਹਾਂ ਦਾ ਪੇ. ਟੀ. ਐੱਮ. ਦੇ ਪੇਮੈਂਟ ਬੈਂਕ 'ਚ ਖਾਤਾ ਹੈ।

ਇਸ ਨਾਲ ਹੀ ਇਸ ਦੇ ਕ੍ਰੇਡਿਟ ਕਾਰਡ 'ਤੇ ਖਾਤਾ ਧਾਰਕ ਦਾ ਨਾਮ, 16 ਨੰਬਰ ਦੀ ਸੰਖਿਆਂ, ਖਤਮ ਤਾਰੀਕ ਅਤੇ ਸੀ. ਵੀ. ਵੀ. ਸੰਖਿਆਂ ਹੋਵੇਗੀ। ਇਹ ਨਹੀਂ ਇਸ ਨਾਲ ਤੁਸੀਂ ਆਨਲਾਈਨ ਸ਼ਾਪਿੰਗ ਵੀ ਆਸਾਨੀ ਨਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਖੋਲੀਏ ਪੇ. ਟੀ. ਐੱਮ. ਪੇਮੈਂਟ ਬੈਂਕ 'ਚ ਖਾਤਾ।

1. ਸਭ ਤੋਂ ਪਹਿਲਾਂ ਤੁਹਾਨੂੰ ਪੇ. ਟੀ. ਐੱਮ. ਐਪ ਦਾ ਲੇਟੈਸਟ ਵਰਜਨ ਕਰਨਾ ਹੋਵੇਗਾ। ਇਸ ਤੋਂ ਬਾਅਦ ਐਪ ਖੋਲੋ ਅਤੇ ਫਿਰ ਬੈਂਕ ਅਕਾਊਂਟ ਆਈਕਨ 'ਤੇ ਕਲਿੱਕ ਕਰੋ।
2. ਉਸ ਪੇਜ 'ਤੇ ਤੁਹਾਨੂੰ ਵਰਚੁਅਲ ਡੇਬਿਟ ਕਾਰਡ, ਬੈਲੇਂਸ, ਸੇਵਿੰਗ ਅਕਾਊਂਟ ਡਿਟੇਲਸ ਮਿਲੇਗੀ। ਉਸ ਦੇ ਹੇਠਾਂ ਆਉਂਗੇ ਤਾਂ ਤੁਹਾਨੂੰ Debit&ATC card ਦਾ ਆਪਸ਼ਨ ਦਿਖੇਗਾ।
3. ਇਸ ਆਪਸ਼ਨ 'ਤੇ ਟੈਪ ਕਰਨ 'ਤੇ ਤੁਹਾਨੂੰ ਵਰਚੁਅਲ ਡੇਬਿਟ ਕਾਰਡ, ਕਾਰਡ ਨੂੰ ਬਲਾਕ ਕਰਨ ਦਾ ਆਪਸ਼ਨ ਅਤੇ ਕਾਰਡ ਲਈ Recoust ਦਾ ਆਪਸ਼ਨ ਦੇਖੋਗੇ।
4. ਹੁਣ Recoust ਕਾਰਡ 'ਤੇ ਟੈਪ ਕਰੋ।
5. ਇਸ 'ਤੇ ਟੈਪ ਕਰਨ ਨਾਲ ਤੁਸੀਂ ਦੂਜੇ ਐਪ ਪੇਜ 'ਤੇ ਪਹੁੰਚ ਜਾਓਗੇ, ਜਿੱਥੇ ਤੁਹਾਨੂੰ ਕਾਰਡ ਦੀ ਡਿਟੇਲਸ ਅਤੇ ਐਡਰੈੱਸ ਦਿਖੇਗਾ ਅਤੇ ਜੇਕਰ ਤੁਹਾਨੂੰ ਇੱਥੋਂ ਐਡਰੈੱਸ ਬਦਲਣਾ ਹੈ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ।
6. ਤੁਸੀਂ ਟੈਪ ਕਰ ਕੇ ਅੱਗੇ ਵਧੋ ਅਤੇ 120 ਰੁਪਏ ਦਾ ਭੁਗਤਾਨ ਕਰੋ।
7. ਇਕ ਵਾਰ ਇਹ ਸਭ ਹੋ ਜਾਣ ਤੋਂ ਬਾਅਦ ਤੁਹਾਡਾ ਫਿਜ਼ੀਕਲ ਡੇਬਿਟ ਕਾਰਡ ਕੁਝ ਦਿਨਾਂ ਦੇ ਅੰਦਰ ਤੁਹਾਡੇ ਦੱਸੇ ਹੋਏ ਐਡਰੈੱਸ 'ਤੇ ਪਹੁੰਚ ਜਾਵੇਗਾ।
8. ਫਿਜ਼ੀਕਲ ਡੇਬਿਟ ਕਾਰਡ ਦਾ ਇਸਤੇਮਾਲ ਤੁਸੀਂ ਕਿਸੇ ਵੀ ਬੈਂਕ ਦੇ ਪੇ. ਟੀ. ਐੱਮ. ਤੋਂ ਕੈਸ਼ ਕੱਢਣ ਲਈ ਕਰ ਸਕਦੇ ਹੋ। ਇਹ ਸਹੂਲਤ ਹੁਣ ਸਿਰਫ ਮੈਟਰੋ ਸ਼ਹਿਰਾਂ 'ਚ ਹੈ, ਜਿਵੇਂ ਮੁੰਬਈ, ਨਵੀਂ ਦਿੱਲੀ, ਚੇਨੱਈ, ਬੈਂਗਲੁਰੂ, ਕੋਲਕੱਤਾ ਅਤੇ ਹੈਦਰਾਬਾਦ। ਇਸ ਨਾਲ ਯੂਜ਼ਰਸ ਵੱਲੋਂ ਕੀਤੇ ਗਏ ਪਹਿਲੇ ਤਿੰਨ ਵਿਥਡ੍ਰਾਅਲ 'ਤੇ ਕੋਈ ਸ਼ੁਲਕ ਨਹੀਂ ਹੈ ਪਰ ਉਸ ਤੋਂ ਬਾਅਦ ਕੀਤੇ ਗਏ ਲੈਣ-ਦੇਣ 'ਤੇ 20 ਰੁਪਏ ਸ਼ੁਲਕ ਲਿਆ ਜਾਵੇਗਾ। ਇਸ ਨਾਲ ਮਿੰਨੀ ਸਟੇਟਮੈਂਟ, ਬੈਲੇਂਸ ਚੈੱਕ ਜਾਂ ਪਿਨ ਬਦਲਣ ਲਈ 5 ਰੁਪਏ ਸ਼ੁਲਕ ਲਿਆ ਜਾਵੇਗਾ।