‘ਜਿਓ’ ਦਾ ਦੀਵਾਲੀ ਆਫਰ : ਰਿਚਾਰਜ ‘ਤੇ 100 ਫੀਸਦੀ ਮਿਲੇਗਾ ਕੈਸ਼ ਬੈਕ

‘ਜਿਓ’ ਦਾ ਦੀਵਾਲੀ ਆਫਰ : ਰਿਚਾਰਜ ‘ਤੇ 100 ਫੀਸਦੀ ਮਿਲੇਗਾ ਕੈਸ਼ ਬੈਕ

ਚੰਡੀਗੜ੍ਹ : ਰਿਲਾਇੰਸ ਜਿਓ ਨੇ ਆਪਣੇ ਉਪਭੋਗਤਾਵਾਂ ਲਈ ਜਿਓ ਦੀਵਾਲੀ 'ਧਨ ਧਨਾ ਧਨ' ਆਫਰ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਗਾਹਕਾਂ ਨੂੰ 399 ਰੁਪਏ ਦਾ ਰਿਚਾਰਜ ਕਰਾਉਣ 'ਤੇ 100 ਫੀਸਦੀ ਕੈਸ਼ਬੈਕ ਦਿੱਤਾ ਜਾਵੇਗਾ।  ਜਿਓ 'ਧਨ ਧਨਾ ਧਨ' ਆਫਰ ਦੇ ਤਹਿਤ ਮਿਲਣ ਵਾਲਾ ਕੈਸ਼ਬੈਕ ਵਾਊਚਰ ਦੇ ਰੂਪ 'ਚ ਹੋਵੇਗਾ। ਇਸ ਦੀ ਵਰਤੋਂ ਆਪਣੇ ਨੰਬਰ 'ਤੇ ਰਿਚਾਰਜ ਕਰਾਉਣ ਦੌਰਾਨ ਕੀਤੀ ਜਾ ਸਕੇਗੀ। ਇਹ ਆਫਰ 18 ਅਕਤੂਬਰ ਤੱਕ ਜਾਰੀ ਰਹੇਗਾ।

 ਇਸ ਦੌਰਾਨ ਚਾਰਜ ਕਰਾਉਣ ਵਾਲੇ ਨੂੰ 50 ਰੁਪਏ ਦੇ 8 ਵਾਊਚਰ ਮਿਲਣਗੇ। ਇਕ ਵਾਰ 'ਚ ਸਿਰਫ ਇਕ ਹੀ ਵਾਊਚਰ ਦਾ ਇਸਤੇਮਾਲ ਕੀਤਾ ਜਾ ਸਕੇਗਾ, ਜੋ ਕਿ ਭਵਿੱਖ 'ਚ 309 ਰੁਪਏ ਦੇ ਜਿਓ ਰਿਚਾਰਜ ਅਤੇ ਇਸ ਤੋਂ ਵਧੇਰੇ ਦੀਆਂ ਯੋਜਨਾਵਾਂ ਲਈ ਹੋਵੇਗਾ ਅਤੇ 91 ਰੁਪਏ ਅਤੇ ਇਸ ਤੋਂ ਵਧੇਰੇ ਦਾ ਡੇਟਾ ਐਡ-ਆਨਸ ਕਰਾਉਣ 'ਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕੇਗੀ।