Reliance Jio ਨੇ ਪੇਸ਼ ਕੀਤੀ ਨਵੀਂ Security App

Reliance Jio ਨੇ ਪੇਸ਼ ਕੀਤੀ ਨਵੀਂ Security App

ਜਲੰਧਰ- Reliance Jio ਨੇ Norton  ਦੇ ਨਾਲ ਸਹਿਯੋਗ ਕਰਕੇ JioSecurity ਐਪ ਤਿਆਰ ਕੀਤੀ ਹੈ, ਜਿਨ੍ਹਾਂ ਸਮਾਰਟਫੋਨ 'ਚ ਮੌਜੂਦ ਐਪ 'ਤੇ ਨਜ਼ਰ ਰੱਖਦਾ ਹੈ ਅਤੇ ਐਪਸ ਦੀ ਸੁਰੱਖਿਆ ਅਤੇ ਪ੍ਰਾਇਵੇਸੀ ਨੂੰ ਬਣਾਏ ਰੱਖਦਾ ਹੈ। ਇਹ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ 'ਤੇ ਉਪਲੱਬਧ ਹੈ ਅਤੇ ਇਹ ਐਪ ਮੁੱਖ ਰੂਪ ਤੋਂ Jio ਯੂਜ਼ਰਸ ਲਈ ਹੈ।

Norton Mobile Survey ਮੁਤਾਬਕ ਭਾਰਤ 'ਚ 36 ਫ਼ੀਸਦੀ ਲੋਕ ਐਪਸ ਦੀ ਮੰਜ਼ੂਰੀ ਨੂੰ ਬਿਨਾਂ ਸਮਝੇ ਹੀ ਐਗਰੀ ਕਰ ਦਿੰਦੇ ਹਨ। ਇਸ ਤੋਂ ਇਲਾਵਾ  ਲਗਭਗ ਦੋ 'ਚੋਂ ਇਕ ਭਾਰਤੀ ਕਾਂਟੈਕਟਸ ਅਤੇ ਮੋਬਾਇਲ ਡਾਟਾ ਦਾ ਐਕਸਸ ਐਪਸ ਨੂੰ ਦੇ ਦਿੰਦੇ ਹਨ, ਉਥੇ ਹੀ 50 ਫ਼ੀਸਦੀ ਲੋਕ ਪ੍ਰਮੋਸ਼ਨਲ ਟੈਕਸਟ ਅਤੇ ਮੇਲਸ ਨੂੰ ਵੀ ਆਗਿਆ ਦੇ ਕੇ ਰੱਖਦੇ ਹਨ। ਸਰਵੇ 'ਚ ਇਹ ਵੀ ਪਤਾ ਚਲਿਆ ਹੈ ਕਿ ਲਗਭਗ 40 ਫ਼ੀਸਦੀ ਲੋਕ ਆਪਣੇ ਕੈਮਰਾ, ਬੁਕਮਾਰਕ ਅਤੇ ਬ੍ਰਾਊਜ਼ਰ ਨੂੰ ਐਕਸਸ ਕਰਨ ਦੀ ਆਗਿਆ ਦਿੰਦੇ ਹੈ, ਉਥੇ ਹੀ 30 ਫ਼ੀਸ ਦੀ ਦੇ ਆਲੇ ਦੁਆਲੇ ਲੋਕ ਐਪਸ ਨੂੰ ਆਪਣੀ ਜਿਓ-ਲੋਕੇਸ਼ਨ ਦੇਣ ਦੀ ਵੀ ਆਗਿਆ ਦਿੰਦੇ ਹਨ।