Republic Day Sale : ਸ਼ਿਓਮੀ ਦੇ ਇੰਨ੍ਹਾਂ ਪ੍ਰੋਡਕਟਸ ‘ਤੇ ਮਿਲੇਗਾ  ਭਾਰੀ ਡਿਸਕਾਊਂਟ

Republic Day Sale : ਸ਼ਿਓਮੀ ਦੇ ਇੰਨ੍ਹਾਂ ਪ੍ਰੋਡਕਟਸ ‘ਤੇ ਮਿਲੇਗਾ  ਭਾਰੀ ਡਿਸਕਾਊਂਟ

ਜਲੰਧਰ- ਸ਼ਿਓਮੀ ਫੈਨਜ਼ ਲਈ ਚੰਗੀ ਖਬਰ ਹੈ ਕਿ ਉਨ੍ਹਾਂ ਦੀ ਪਸੰਦੀਦਾ ਸਮਾਰਟਫੋਨਜ਼ ਕੰਪਨੀ ਨੇ ਅੱਜ ਤੋਂ ਖਾਸ 'ਰਿਪਬਲਿਕ ਡੇ ਸੇਲ' ਸ਼ੁਰੂ ਕੀਤੀ ਹੈ। ਇਹ ਸੇਲ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ Mi.Com 'ਤੇ ਆਯੋਜਿਤ ਕੀਤੀ ਗਈ ਹੈ, ਜੋ ਕਿ ਅੱਜ 24 ਤੋਂ ਲੈ ਕੇ 26 ਜਨਵਰੀ ਤੱਕ ਚੱਲੇਗੀ। ਇਸ ਸੇਲ 'ਚ ਕਈ ਖਾਸ ਡੀਲਸ ਅਤੇ ਡਿਸਕਾਊਂਟਸ ਆਫਰਸ ਸਮਾਰਟਫੋਨਜ਼, ਪਾਵਰ ਬੈਂਕਸ, ਕਵਰਸ ਅਤੇ ਐਕਸੈਸਰੀਜ਼ 'ਤੇ ਕੰਪਨੀ ਨੇ ਪੇਸ਼ ਕੀਤੇ ਹਨ। ਇਸ ਨਾਲ ਹੀ ਕੰਪਨੀ ਹਰ ਕਸਟਮਰ ਨੂੰ ਸਵੇਰੇ 10 ਵਜੇ ਤੋਂ 500 ਰੁਪਏ ਤੱਕ ਦੇ ਸ਼ਿਓਮੀ ਡਿਸਕਾਊਂਟ ਕੂਪਨਸ ਜਿੱਤਣ ਦਾ ਮੌਕਾ ਦੇ ਰਹੀ ਹੈ। ਇਸ ਤੋਂ ਇਲਾਵਾ ਕਈ ਅਲੱਗ-ਅਲੱਗ ਪ੍ਰੋਡਕਟਸ ਦੀ ਖਰੀਦਦਾਰੀ 'ਤੇ ਮੋਬਿਕਵਿੱਕ ਦਾ 4000 ਰੁਪਏ ਤੱਕ ਦਾ ਸੁਪਰਕੈਸ਼ ਅਤੇ 3 ਮਹੀਨਿਆਂ ਲਈ ਹੰਗਾਮਾ ਪਲੇਅ ਅਤੇ ਹੰਗਾਮਾ ਮਿਊਜ਼ਿਕ ਸਬਸਕਿਪ੍ਰਸ਼ਨ ਮਿਲ ਰਿਹਾ ਹੈ। ਆਓ ਜਾਣਦੇ ਹਾਂ ਇਸ ਸੇਲ 'ਚ ਮਿਲਣ ਵਾਲੇ ਆਫਰਸ ਦੇ ਬਾਰੇ 'ਚ ...

ਸਮਾਰਟਫੋਨਜ਼ -
ਸ਼ਿਓਮੀ ਦਾ ਫਲੈਗਸ਼ਿਪ ਡਿਵਾਈਸ Mi ਮਿਕਸ 2 ਇਸ ਸੇਲ 'ਚ 3000 ਰੁਪਏ ਦੇ ਡਿਸਕਾਊਂਟ ਤੋਂ ਬਾਅਦ 32,999 ਰੁਪਏ ਦੀ ਕੀਮਤ ਨਾਲ ਵਿਕਰੀ ਲਈ ਉਪਲੱਬਧ ਹੈ, ਜਦਕਿ ਇਸ ਦੀ ਅਸਲ ਕੀਮਤ 35,999 ਰੁਪਏ ਹੈ। Mi ਮੈਕਸ 2 ਸਮਾਰਟਫੋਨ 'ਤੇ 2000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਹ 12,999 ਰੁਪਏ ਦੀ ਕੀਮਤ ਨਾਲ ਖਰੀਦਿਆ ਜਾ ਸਕਦਾ ਹੈ। ਇਸ ਦੀ ਅਸਲੀ ਕੀਮਤ 14,999 ਰੁਪਏ ਹੈ।
ਇਨ੍ਹਾਂ ਤੋਂ ਇਲਾਵਾ ਕੰਪਨੀ ਸ਼ਿਓਮੀ ਰੈੱਡਮੀ ਨੋਟ 4 ਸਮਾਰਟਫੋਨ 'ਤੇ 1000 ਰੁਪਏ ਦੀ ਛੋਟ ਦੇ ਰਹੀ ਹੈ, ਜਿਸ ਤੋਂ ਬਾਅਦ ਇਸ ਨੂੰ 9,999 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਸ਼ਿਓਮੀ ਰੈੱਡਮੀ 4 ਇਸ ਸੇਲ 'ਚ 500 ਰੁਪਏ ਦੀ ਛੋਟ ਨਾਲ ਮਿਲ ਰਿਹਾ ਹੈ, ਇਸ ਦੀ ਕੀਮਤ ਅਸਲ 'ਚ 5,999 ਰੁਪਏ ਹੈ। ਸ਼ਿਓਮੀ ਦਾ ਐਂਡ੍ਰਾਇਡ ਵਨ ਸਮਾਰਟਫੋਨ Mi A1 12,999 ਰੁਪਏ ਦੀ ਕੀਮਤ ਨਾਲ ਵਿਕਰੀ ਲਈ ਉਪਲੱਬਧ ਹੈ, ਜਦਕਿ ਇਸ ਦੀ ਅਸਲੀ ਕੀਮਤ 13,999 ਰੁਪਏ ਹੈ।
 
ਐਕਸੈਸਰੀਜ਼ -
ਗੱਲ ਕਰੀਏ ਸ਼ਿਓਮੀ ਰਾਹੀਂ ਕੁਝ ਸਮੇਂ ਪਹਿਲਾਂ ਹੀ ਲਾਂਚ ਕੀਤੇ ਗਏ 10,000 ਐੱਮ. ਏ. ਐੱਚ. ਅਤੇ 20,000 ਐੱਮ. ਏ. ਐੱਚ. ਪਾਵਰ ਬੈਂਕ 2i ਦੀ ਤਾਂ ਇਹ 14,999 ਰੁਪਏ ਅਤੇ 799 ਰੁਪਏ ਦੀ ਕੀਮਤ ਨਾਲ ਵਿਕਰੀ ਲਈ ਉਪਲੱਬਧ ਹੈ। ਮੀ ਇਨ-ਈਅਰ ਹੈੱਡਫੋਨਜ਼ ਬੇਸਿਕ ਮੈਟ ਨੂੰ 100 ਰੁਪਏ ਦੇ ਡਿਸਕਾਊਂਟ ਤੋਂ ਬਾਅਦ 499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਮੀ ਕੈਪਸਯੂਲ ਈਅਰਫੋਨਜ਼ ਅਤੇ ਮੀ ਇਨ-ਈਅਰ ਹੈੱਡਫੋਨਜ਼ ਪ੍ਰੋ 84 ਨੂੰ ਫਿਲਹਾਲ 799 ਅਤੇ 1699 ਰੁਪਏ ਦੀ ਕੀਮਤ ਨਾਲ ਖਰੀਦਿਆ ਦਾ ਸਕਦਾ ਹੈ। ਇੰਨ੍ਹਾਂ 'ਤੇ 999 ਰੁਪਏ ਦੀ ਕੀਮਤ ਨਾਲ ਉਪਲੱਬਧ ਹੈ, ਇੰਨ੍ਹਾਂ 'ਤੇ 200 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

ਸ਼ਿਓਮੀ ਕੂਪਨਸ -
ਅਸੀਂ ਤੁਹਾਨੂੰ ਦੱਸਿਆ ਹੈ ਕਿ ਸ਼ਿਓਮੀ ਇਸ ਸੇਲ 'ਚ ਆਪਣੇ ਕਸਟਮਰਸ ਨੂੰ ਡਿਸਕਾਊਂਟ ਕੂਪਨਸ ਜਿੱਤਣ ਦਾ ਮੌਕਾ ਵੀ ਦੇ ਰਹੀ ਹੈ। ਜਿਸ ਦੇ ਤਹਿਤ 24 ਜਨਵਰੀ ਤੋਂ 26 ਜਨਵਰੀ ਤੱਕ ਰੋਜ਼ ਸਵੇਰੇ 10 ਵਜੇ 50 ਰੁਪਏ, 200 ਰੁਪਏ ਅਤੇ 500 ਰੁਪਏ ਦੇ ਡਿਸਕਾਊਂਟ ਕੂਪਨ ਦੇ ਰਹੀ ਹੈ। ਦੱਸ ਦੱਈਏ ਕਿ ਕੂਪਨਸ ਸਿਰਫ ਐਕਸੈਸਰੀਜ਼ ਦੀ ਖਰੀਦਾਰੀ 'ਤੇ ਜ਼ਰੂਰੀ ਨਹੀਂ ਹੈ, ਇੰਨ੍ਹਾਂ ਨੂੰ ਸਮਾਰਟਫੋਨਜ਼ ਖਰੀਦਾਰੀ 'ਤੇ ਵਰਤੋਂ ਨਹੀਂ ਕੀਤਾ ਜਾ ਸਕਦੈ। ਇੰਨ੍ਹਾਂ ਆਫਰਸ ਦਾ ਫਾਇਦਾ ਉਠਾਉਣ ਲਈ ਕਸਟਮਰਸ ਨੂੰ ਕੰਪਨੀ ਦੀ ਆਫਿਸ਼ੀਅਲ ਵੈੱਬਸਾਈਟ Mi.com  'ਤੇ ਆਪਣੇ ਫੇਸਬੁੱਕ ਅਕਾਊਂਟ ਜਾਂ ਮੀ ਅਕਾਊਂਟ ਦੇ ਰਾਹੀਂ ਲਾਗ-ਇਨ ਕਰਨਾ ਹੋਵੇਗਾ।