Snapchat ਨੇ ਪੇਸ਼ ਕੀਤਾ ਇਹ ਖਾਸ ਫੀਚਰ,  ਇੰਝ ਕਰੇਗਾ ਕੰਮ

Snapchat ਨੇ ਪੇਸ਼ ਕੀਤਾ ਇਹ ਖਾਸ ਫੀਚਰ,  ਇੰਝ ਕਰੇਗਾ ਕੰਮ

ਜਲੰਧਰ- ਇਮੇਜ ਮੈਸੇਜਿੰਗ ਅਤੇ ਮਲਟੀ ਮੀਡੀਆ ਮੋਬਾਇਲ ਐਪਲੀਕੇਸ਼ਨ ਸਨੈਪਚੈਟ ਨੇ ਐਲਾਨ ਕੀਤਾ ਕਿ ਹੁਣ ਯੂਜ਼ਰਸ ਪਲੇਟਫਾਰਮ ਤੋਂ ਕੁਝ ਪਬਲਿਕ 'Stories' ਲਿੰਕ ਰਾਹੀਂ ਸ਼ੇਅਰ ਕਰ ਸਕਣਗੇ। TechCrunch ਦੀ ਰਿਪੋਰਟ ਮੁਤਾਬਕ, ਅਜੇ ਸ਼ੇਅਰ ਕਰਣ ਵਾਲੀ Stories 'ਚ ਆਫੀਸ਼ਿਅਲ Stories ਸ਼ਾਮਿਲ ਹਨ ਜੋ ਡਿਸਕਵਰ ਟੈਬ ਅਤੇ ਸਰਚ Stories 'ਚ ਪਾਈਆਂ ਜਾਂਦੀਆਂ ਹਨ।

ਇਸ ਦਾ ਉਦੇਸ਼ ਯੂਜ਼ਰਸ ਨੂੰ ਐਪ ਤੋਂ ਕੰਟੈਂਟ ਸ਼ੇਅਰ ਕਰਨ ਦੀ ਆਗਿਆ ਦੇਣਾ ਹੈ। ਇਸ ਤੋਂ ਉਨ੍ਹਾਂ ਲੋਕਾਂ ਨੂੰ ਜਾਣਕਾਰੀ ਮਿਲੇਗੀ ਜੋ ਇਸ ਪਲੇਟਫਾਰਮ ਦਾ ਇਸਤੇਮਾਲ ਨਹੀਂ ਕਰ ਰਹੇ ਹਨ। ਇਸ ਫੀਚਰ ਨੂੰ ਨਵੇਂ ਰੀ-ਡਿਜ਼ਾਇਨ ਕੀਤੇ ਗਏ ਸਨੈਪਚੈਟ ਐੱਪ 'ਤੇ ਲਾਈਵ ਕੀਤਾ ਜਾਵੇਗਾ।PunjabKesari

ਇਸ ਤੋਂ ਇਲਾਵਾ ਆਸਟ੍ਰੇਲੀਆ ਅਤੇ ਕਨਾਡਾ 'ਚ ਇਸ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਆਉਣ ਵਾਲੇ ਕੁਝ ਹਫਤਿਆਂ 'ਚ ਇਹ ਫੀਚਰ iOS ਅਤੇ ਐਂਡ੍ਰਾਇਡ ਦੋਨਾਂ ਹੀ ਆਪਰੇਟਿੰਗ ਸਿਸਟਮ ਯੂਜ਼ਰਸ ਲਈ ਲਾਈਵ ਕੀਤਾ ਜਾਵੇਗਾ।