JIO ਨੇ ਪੇਸ਼ ਕੀਤੇ ਨਵੇਂ ਆਕਰਸ਼ੱਕ ਪਲਾਨਸ, ਘੱਟ ਕੀਮਤ ‘ਚ ਮਿਲੇਗਾ ਜ਼ਿਆਦਾ ਡਾਟਾ

JIO ਨੇ ਪੇਸ਼ ਕੀਤੇ ਨਵੇਂ ਆਕਰਸ਼ੱਕ ਪਲਾਨਸ, ਘੱਟ ਕੀਮਤ ‘ਚ ਮਿਲੇਗਾ ਜ਼ਿਆਦਾ ਡਾਟਾ

ਜਲੰਧਰ—ਟੈਲੀਕਾਮ ਕੰਪਨੀ ਜਿਓ ਨੇ ਨਵੇਂ ਸਾਲ ਦੇ ਮੌਕੇ 'ਤੇ ਯੂਜ਼ਰਸ ਲਈ ਆਪਣੇ ਅੱਠ ਟੈਰਿਫ ਪਲਾਨ ਪੇਸ਼ ਕੀਤੇ ਹਨ। ਜਿਨ੍ਹਾਂ 'ਚ ਕੰਪਨੀ ਨੇ 4 ਪਲਾਨਸ ਦੀਆਂ ਕੀਮਤਾਂ 'ਚ 50 ਰੁਪਏ ਦੀ ਕਟੌਤੀ ਕੀਤੀ ਹੈ ਅਤੇ ਉੱਥੇ ਕੁਝ ਪਲਾਨਸ 'ਤੇ 50 ਫੀਸਦੀ ਜ਼ਿਆਦਾ ਡਾਟਾ ਦਿੱਤਾ ਜਾ ਰਿਹਾ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਅੱਠ ਨਵੇਂ ਟੈਰਿਫ ਪਲਾਨਸ ਬਾਰੇ ਦੱਸਾਂਗੇ।

149 ਰੁਪਏ ਵਾਲਾ ਪਲਾਨ
199 ਰੁਪਏ ਵਾਲੇ ਪਲਾਨ ਦੀ ਕੀਮਤ ਜਿਓ ਨੇ ਘਟਾ ਕੇ 149 ਰੁਪਏ ਕਰ ਦਿੱਤੀ ਹੈ। ਇਸ ਪਲਾਨ 'ਚ ਰੋਜ਼ਾਨਾ 1 ਜੀ.ਬੀ. ਡਾਟਾ ਅਤੇ ਅਨਮਿਲਟਿਡ ਲੋਕਲ-ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਮਿਲੇਗੀ। ਇਹ ਪਲਾਨ 28 ਦਿਨਾਂ ਦੀ ਮਿਆਦ ਨਾਲ ਆਵੇਗਾ।
349 ਰੁਪਏ ਵਾਲਾ ਪਲਾਨ
399 ਰੁਪਏ ਵਾਲੇ ਪਲਾਨ ਦੀ ਕੀਮਤ ਹੁਣ 349 ਰੁਪਏ ਕਰ ਦਿੱਤੀ ਗਈ ਹੈ। ਇਸ ਪਲਾਨ 'ਚ ਰੋਜ਼ਾਨਾ 1 ਜੀ.ਬੀ. ਡਾਟਾ ਅਤੇ ਅਨਮਿਲਟਿਡ ਲੋਕਲ-ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਮਿਲੇਗੀ। ਇਹ ਪਲਾਨ 70 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ।।
399 ਰੁਪਏ ਵਾਲਾ ਪਲਾਨ
459 ਰੁਪਏ ਵਾਲੇ ਪਲਾਨ ਦੀ ਕੀਮਤ ਹੁਣ 399 ਰੁਪਏ ਕਰ ਦਿੱਤੀ ਗਈ ਹੈ। ਇਸ ਪਲਾਨ 'ਚ 84 ਦਿਨਾਂ ਦਿਨਾਂ ਤਕ ਰੋਜ਼ਾਨਾ 1 ਜੀ.ਬੀ. ਡਾਟਾ ਅਤੇ ਅਨਮਿਲਟਿਡ ਲੋਕਲ-ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਮਿਲੇਗੀ। ਇਹ ਪਲਾਨ 84 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ।।
499 ਰੁਪਏ ਵਾਲਾ ਪਲਾਨ
499 ਰੁਪਏ ਵਾਲੇ ਪਲਾਨ ਦੀ ਕੀਮਤ ਹੁਣ 449 ਰੁਪਏ ਕਰ ਦਿੱਤੀ ਗਈ ਹੈ। ਇਸ ਪਲਾਨ 'ਚ ਰੋਜ਼ਾਨਾ 1 ਜੀ.ਬੀ. ਡਾਟਾ ਅਤੇ ਅਨਮਿਲਟਿਡ ਲੋਕਲ-ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਮਿਲੇਗੀ। ਇਹ ਪਲਾਨ 91 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ।।
198 ਰੁਪਏ ਵਾਲਾ ਪਲਾਨ
198 ਰੁਪਏ ਵਾਲੇ ਪਲਾਨ 'ਚ ਹੁਣ ਯੂਜ਼ਰਸ ਨੂੰ 28 ਦਿਨਾਂ ਤਕ 1.5 ਜੀ.ਬੀ. ਡਾਟਾ ਅਤੇ ਅਨਲਿਮਟਿਡ ਲੋਕਲ -ਐੱਸ.ਟੀ.ਡੀ. ਅਤੇ ਰੋਮਿੰਗ ਕਾਲ ਮਿਲੇਗੀ। ਇਸ ਪਲਾਨ 'ਚ ਪਹਿਲੇ 28 ਜੀ.ਬੀ. ਡਾਟਾ ਮਿਲਿਆ ਕਰਦਾ ਸੀ।
398 ਰੁਪਏ ਵਾਲਾ ਪਲਾਨ
ਇਸ ਪਲਾਨ 'ਚ ਹੁਣ ਯੂਜ਼ਰਸ ਨੂੰ 70 ਦਿਨਾਂ ਤਕ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਪਹਿਲੇ ਇਸ ਪਲਾਨ 'ਚ 1 ਜੀ.ਬੀ. ਡਾਟਾ ਮਿਲਿਆ ਕਰਦਾ ਸੀ।
448 ਰੁਪਏ ਵਾਲਾ ਪਲਾਨ
ਇਸ ਪਲਾਨ 'ਚ ਹੁਣ ਯੂਜ਼ਰਸ ਨੂੰ 84 ਦਿਨਾਂ ਤਕ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਪਹਿਲੇ ਇਸ ਪਲਾਨ 'ਚ 1 ਜੀ.ਬੀ. ਡਾਟਾ ਮਿਲਿਆ ਕਰਦਾ ਸੀ।
498 ਰੁਪਏ ਵਾਲਾ ਪਲਾਨ
ਇਸ ਪਲਾਨ 'ਚ ਹੁਣ ਯੂਜ਼ਰਸ ਨੂੰ 91 ਦਿਨਾਂ ਤਕ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਪਹਿਲੇ ਇਸ ਪਲਾਨ 'ਚ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਸੀ।